ਫਗਵਾੜਾ 'ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਾਂਗਰਸੀ ਸਰਪੰਚ (ਤਸਵੀਰਾਂ)

Saturday, Oct 03, 2020 - 01:39 PM (IST)

ਫਗਵਾੜਾ 'ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਾਂਗਰਸੀ ਸਰਪੰਚ (ਤਸਵੀਰਾਂ)

ਫਗਵਾੜਾ (ਹਰਜੋਤ)— ਫਗਵਾੜਾ ਦੇ ਪਿੰਡ ਪਾਂਸ਼ਟਾ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਥੇ ਕਾਂਗਰਸੀ ਸਰਪੰਚ 'ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ।

PunjabKesari

ਕਾਂਗਰਸੀ ਸਰਪੰਚ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਤੇਜ਼ ਹਥਿਆਰਾਂ ਨਾਲ ਹਮਲੇ ਦੌਰਾਨ ਉਕਤ ਸਰਪੰਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਕਤ ਸਰਪੰਚ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉਸ ਦੇ ਗੰਭੀਰ ਹਾਲਾਤ ਨੂੰ ਵੇਖਦਿਆਂ ਲੁਧਿਆਣਾ ਦੇ ਪ੍ਰਮੁੱਖ ਹਸਪਤਾਲ 'ਚ ਭੇਜ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ: ਹਰਦੀਪ ਪੁਰੀ ਦਾ ਵਿਰੋਧੀ ਪਾਰਟੀਆਂ 'ਤੇ ਤੰਜ, ਕਿਹਾ-ਲੋਕ ਸਭਾ 'ਚ ਰੱਖਣ ਆਪਣੀ ਗੱਲ

ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਸਰਪੰਚ ਹਰਜੀਤ ਸਿੰਘ ਬੀਤੇ ਦਿਨ ਖੂਹ ਨੇੜਿਓਂ ਦੁੱਧ ਲੈਣ ਜਾ ਰਿਹਾ ਸੀ। ਜਦੋਂ ਉਹ ਰਸਤੇ 'ਚ ਸੀ ਤਾਂ ਉਸ ਨੂੰ ਘੇਰ ਕੇ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਛੇ ਵਿਅਕਤੀਆਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

PunjabKesari

ਜਿਸ ਨਾਲ ਉਨ੍ਹਾਂ ਦੇ ਗੋਡਿਆਂ ਦੀਆਂ ਚੱਪਣੀਆਂ 'ਤੇ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਰੈੱਫ਼ਰ ਕਰ ਦਿੱਤਾ ਹੈ। ਜ਼ਖ਼ਮੀ ਸਰਪੰਚ ਅਜੇ ਬਿਆਨ ਦੇ ਯੋਗ ਨਾਲ ਹੋਣ ਕਾਰਨ ਅਜੇ ਕੋਈ ਕਾਰਵਾਈ ਦਰਜ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ 'ਪੰਜਾਬ ਦੌਰੇ' 'ਚ ਫਿਰ ਫੇਰਬਦਲ, ਨਵੀਆਂ ਤਾਰੀਖ਼ਾਂ ਦਾ ਐਲਾਨ

PunjabKesari

ਇਹ ਵੀ ਪੜ੍ਹੋ: ਤੱਲ੍ਹਣ ਸਾਹਿਬ ਗੁਰਦੁਆਰੇ ਦੇ 6 ਸੇਵਾਦਾਰ ਕੋਰੋਨਾ ਪਾਜ਼ੇਟਿਵ, ਜਾਣੋ ਜਲੰਧਰ ਜ਼ਿਲ੍ਹੇ ਦੇ ਤਾਜ਼ਾ ਹਾਲਾਤ


author

shivani attri

Content Editor

Related News