ਫਗਵਾੜਾ ’ਚ ਗਰਜੇ ਸੁਖਬੀਰ ਬਾਦਲ, ਕਿਹਾ -ਖਜ਼ਾਨਾ ਖਾਲ੍ਹੀ ਨਹੀਂ ਸਗੋਂ ਕਾਂਗਰਸੀਆਂ ਦੀ ਨੀਅਤ ਖ਼ਰਾਬ

Sunday, Aug 29, 2021 - 06:18 PM (IST)

ਫਗਵਾੜਾ ’ਚ ਗਰਜੇ ਸੁਖਬੀਰ ਬਾਦਲ, ਕਿਹਾ -ਖਜ਼ਾਨਾ ਖਾਲ੍ਹੀ ਨਹੀਂ ਸਗੋਂ ਕਾਂਗਰਸੀਆਂ ਦੀ ਨੀਅਤ ਖ਼ਰਾਬ

ਫਗਵਾੜਾ (ਬਿਊਰੋ) - ਫਗਵਾੜਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਵਲੋਂ 'ਅਲਖ ਜਗਾਓ' ਰੈਲੀ ਕੀਤੀ ਗਈ, ਜਿਸ ’ਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਕ ਵਾਰ ਫਿਰ ਤੋਂ ਕਾਂਗਰਸ ਦੀ ਸਰਕਾਰ ਨੂੰ ਲਪੇਟੇ ’ਚ ਲੈਂਦੇ ਹੋਏ ਨਿਸ਼ਾਨੇ ਵਿੰਨ੍ਹੇ। ਸੁਖਬੀਰ ਬਾਦਲ ਨੇ ਕਿਹਾ ਕਿ ਸਾਢੇ ਚਾਰ ਸਾਲ ਕਾਂਗਰਸ ਦੀ ਸਰਕਾਰ ਨੇ ਬਰਬਾਦ ਕਰਕੇ ਰੱਖ ਦਿੱਤੇ ਹਨ, ਜਿਸ ਦੌਰਾਨ ਉਸ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਾਂਗਰਸ ਦੀ ਸਰਕਾਰ ਦਾ ਇਕੋ-ਇਕ ਕੰਮ ਪੰਜਾਬ ਦੀ ਲੁੱਟ ਕਰਨਾ ਅਤੇ ਪੈਸਾ ਇੱਕਠਾ ਕਰਨਾ ਹੈ। ਫਗਵਾੜਾ ’ਚ ਗਰਜਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲ੍ਹੀ ਨਹੀਂ ਹੈ ਸਗੋਂ ਕਾਂਗਰਸੀਆਂ ਦੀ ਨੀਅਤ ਖ਼ਰਾਬ ਹੈ। ਸ਼੍ਰੋਮਣੀ ਅਕਾਲੀ ਦਲ ਜੋ ਕੰਮ ਕਰਨ ਦਾ ਕਹਿੰਦੀ ਹੈ, ਉਸ ਨੂੰ ਕਰਕੇ ਸਾਹ ਲੈਂਦੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗੁਟਖਾ ਸਾਹਿਬ ਦੀਆ ਝੂਠੀਆਂ ਸਹੁੰਆਂ ਖਾ ਕੇ ਸੱਤਾ ਵਿੱਚ ਆਈ ਸੀ। ਕੈਪਟਨ ਸਰਕਾਰ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਸਭ ਦਾ ਹਿਸਾਬ ਲੋਕ 2022 ਵਿੱਚ ਲੈਣਗੇ। ਉਨ੍ਹਾਂ ਨੇ ਕਿਹਾ ਕਿ 2022  ਦੀਆਂ ਚੋਣਾਂ ਤੋਂ ਪਹਿਲਾਂ ਸਾਡੇ ਵੱਲੋਂ ਜੋ 13 ਨੁਕਾਤੀ ਪ੍ਰੋਗਰਾਮ ਐਲਾਨੇ ਗਏ ਹਨ, ਉਸ ਦਾ ਫ਼ਾਇਦਾ ਪੰਜਾਬ ਦੇ ਹਰ ਵਰਗ ਨੂੰ ਮਿਲੇਗਾ। ਪੰਜਾਬ ਦੇ ਹਰ ਘਰ ਵਿੱਚ 800 ਯੂਨਿਟ ਬਿਜਲੀ ਮੁਫ਼ਤ ਦਾ ਐਲਾਨ ਇਕ ਇਤਿਹਾਸਕ ਐਲਾਨ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਨੀਲੇ ਕਾਰਡ ਧਾਰਕਾਂ ਨੂੰ ਵੀ ਵੱਡੇ ਤੋਹਫ਼ੇ ਦਿੱਤੇ ਜਾਣਗੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਨੀਲੇ ਕਾਰਡ ਨਹੀਂ ਬਣੇ, ਉਨ੍ਹਾਂ ਦੇ ਕਾਰਡ ਸਾਡੀ ਸਰਕਾਰ ਆਉਣ ਦੇ ਪਹਿਲੇ ਮਹੀਨੇ ਬਣਾ ਦਿੱਤੇ ਜਾਣਗੇ। ਹਰੇਕ ਨੀਲੇ ਕਾਰਡ ਧਾਰਕ ਦੇ ਪਰਿਵਾਰ ਵਿੱਚ ਜਨਾਨੀਆਂ ਨੂੰ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਸਨਮਾਨ ਭੱਤਾ ਦੇ ਤੌਰ 'ਤੇ ਦਿੱਤਾ ਜਾਵੇਗਾ। 


ਸੂਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਬਿਜਲੀ ਮੁਆਫ਼ ਕਰਨ ਦੀ ਗੱਲ ਕਹਿੰਦੇ ਹੋਏ ਸੁਖਬੀਰ ਨੇ ਕਿਹਾ ਕਿ ਪਰਾਣੇ ਬਿਜਲੀ ਦੇ ਬਿੱਲ ਮੁਆਫ਼ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੋ ਪੰਜਾਬ ਦਾ ਵਿਦਿਆਰਥੀ ਵਿਦੇਸ਼ ਪੜ੍ਹਾਈ ਕਰਨਾ ਚਾਹੁੰਦਾ ਹੈ, ਉਸ ਵਾਸਤੇ ਵੀ ਅਕਾਲੀ ਦਲ ਬਸਪਾ ਸਰਕਾਰ ਵੱਲੋਂ ਉਨ੍ਹਾਂ ਵਿਦਿਆਰਥੀਆਂ ਦਾ 10 ਲੱਖ ਰੁਪਏ ਦਾ ਕ੍ਰੈਡਿਟ ਕਾਰਡ ਬਣਾਇਆ ਜਾਵੇਗਾ। ਜਿਹੜੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨਗੇ ਉਨ੍ਹਾਂ ਨੂੰ 33 ਫ਼ੀਸਦੀ ਨੌਕਰੀਆਂ ਰਾਖਵੀਆਂ ਹੋਣਗੀਆਂ। 10 ਹਜ਼ਾਰ ਕੁੜੀਆਂ ਨੂੰ ਪੁਲਸ ਵਿੱਚ ਭਰਤੀ ਕੀਤਾ ਜਾਵੇਗਾ। ਪੰਜਾਬ ਦੇ ਹਰ ਘਰ ਦੇ ਵਿੱਚ ਹਰ ਮੈਂਬਰ ਦਾ ਦੱਸ ਲੱਖ ਰੁਪਏ ਦਾ ਸਿਹਤ ਬੀਮਾ ਕਾਰਡ ਵੀ ਬਣਾਇਆ ਜਾਵੇਗਾ। ਸਾਰੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਠੇਕੇਦਾਰ ਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਪੱਕੇ ਕਰ ਦਿੱਤੇ ਜਾਣਗੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਾਰੇ ਬੋਲ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਸਭ ਤੋਂ ਵੱਡਾ ਧੋਖੇਬਾਜ਼ ਮੰਤਰੀ ਹੈ। ਸਤਾ ’ਚ ਆਉਣ ਲਈ ਪਹਿਲਾ ਕੈਪਟਨ ਸਰਕਾਰ ਨੇ ਨੌਕਰੀ ਦੇਣ ਦੇ ਫਾਰਮ ਭਰਵਾਏ ਸਨ ਅਤੇ ਹੁਣ ਕੇਜਰੀਵਾਲ 300 ਯੂਨਿਟ ਬਿਜਲੀ ਮੁਆਫ਼ ਦੇ ਭਰਵਾ ਰਿਹਾ ਹੈ। ਕੈਪਟਨ ਨੇ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ, ਠੀਕ ਉਸੇ ਤਰ੍ਹਾਂ ਹੁਣ ਕੇਜਰੀਵਾਲ ਵੀ ਲੋਕਾਂ ਨੂੰ ਠੱਗ ਰਿਹਾ ਹੈ। 


author

Rahul Singh

Content Editor

Related News