ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਪੀ. ਜੀ. ਆਈ. ਨੇ ਖਾਲੀ ਕਰਵਾਇਆ ਟ੍ਰਾਮਾ ਸੈਂਟਰ

03/24/2020 11:13:32 PM

ਚੰਡੀਗੜ੍ਹ, (ਸਾਜਨ)— ਪੀ. ਜੀ. ਆਈ. 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਲਈ ਟ੍ਰਾਮਾ ਵਾਰਡ ਨੂੰ ਅਚਾਨਕ ਹਸਪਤਾਲ ਪ੍ਰਸ਼ਾਸਨ ਨੇ ਖਾਲੀ ਕਰਵਾ ਲਿਆ ਹੈ। ਕੇਂਦਰ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਦੇਸ਼ਾਂ 'ਤੇ ਇਥੇ ਸਿਰਫ਼ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਦੀ ਵਿਵਸਥਾ ਹੋਵੇਗੀ। ਅਚਾਨਕ ਟ੍ਰਾਮਾ ਸੈਂਟਰ 'ਚ ਭਰਤੀ ਮਰੀਜ਼ਾਂ ਦੀ ਛੁੱਟੀ ਕਰ ਦਿੱਤੀ ਗਈ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਮਰੀਜ਼ਾਂ ਦੇ ਹਾਲ ਹੀ 'ਚ ਆਪ੍ਰੇਸ਼ਨ ਹੋਏ ਹਨ, ਉਨ੍ਹਾਂ ਨੂੰ ਦੇਰ ਸ਼ਾਮ ਡਿਸਚਾਰਜ ਕਰਨ ਤੋਂ ਬਾਅਦ ਐਂਬੂਲੈਂਸ ਤੱਕ ਨਹੀਂ ਮਿਲੀ। ਪੀ. ਜੀ. ਆਈ. ਪ੍ਰਸ਼ਾਸਨ ਨੂੰ ਜਦੋਂ ਉਨ੍ਹਾਂ ਨੇ ਇਹ ਮੁਸ਼ਕਿਲ ਦੱਸੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਫਿਲਹਾਲ ਕਿਤੇ ਸ਼ਹਿਰ 'ਚ ਵਿਵਸਥਾ ਕਰ ਲਓ ਅਤੇ ਬੁੱਧਵਾਰ ਸਵੇਰੇ ਐਂਬੂਲੈਂਸ ਲੈਣ ਦੀ ਕੋਸ਼ਿਸ਼ ਕਰਨਾ। ਦੱਸਿਆ ਜਾ ਰਿਹਾ ਹੈ ਕਿ ਇਕਦਮ ਕਰੀਬ ਦੋ ਦਰਜਨ ਤੋਂ ਵੀ ਜ਼ਿਆਦਾ ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਇਨ੍ਹਾਂ ਦੀ ਹਾਲ ਹੀ 'ਚ ਸਰਜਰੀਆਂ ਹੋਈਆਂ ਹਨ। ਹਾਲਾਂਕਿ ਐਮਰਜੈਂਸੀ ਦੇ ਜੋ ਮਰੀਜ਼ ਹਨ, ਉਨ੍ਹਾਂ ਨੂੰ ਐਡਜਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਦੇ ਇਲਾਜ ਨੂੰ ਨਾਂਹ ਨਹੀਂ ਕੀਤੀ ਗਈ ਹੈ ਪਰ ਜੋ ਮਰੀਜ਼ ਫਿਲਹਾਲ ਭੇਜੇ ਜਾਣ ਦੀ ਹਾਲਤ 'ਚ ਹਨ, ਉਨ੍ਹਾਂ ਨੂੰ ਬਾਅਦ ਦੀਆਂ ਤਰੀਕਾਂ ਦੇ ਦਿੱਤੀਆਂ ਗਈਆਂ ਹਨ।

20 ਮਾਰਚ ਤੋਂ ਪੀ. ਜੀ. ਆਈ. ਦੇ ਟ੍ਰਾਮਾ ਸੈਂਟਰ 'ਚ ਭਰਤੀ ਮੇਹਰ ਸਿੰਘ ਦੀ ਲੱਤ 'ਤੇ ਸੱਟ ਲੱਗੀ ਸੀ ਤੇ ਉਨ੍ਹਾਂ ਨੂੰ ਫਰੈਕਚਰ ਸੀ। ਲੱਗਭਗ 3 ਦਿਨ ਪਹਿਲਾਂ ਉਨ੍ਹਾਂ ਦਾ ਪਹਿਲਾ ਆਪ੍ਰੇਸ਼ਨ ਕੀਤਾ ਗਿਆ। 23 ਮਾਰਚ ਨੂੰ ਦੂਜੀ ਸਰਜਰੀ ਕੀਤੀ ਗਈ ਪਰ ਹੁਣ ਉਨ੍ਹਾਂ ਨੂੰ ਅਚਾਨਕ ਵਾਪਸ ਜਾਣ ਨੂੰ ਕਹਿ ਦਿੱਤਾ ਗਿਆ। ਮੇਹਰ ਸਿੰਘ ਦੇ ਭਰਾ ਸੰਜੀਵ ਨੇ ਦੱਸਿਆ ਕਿ ਅਜਿਹੀ ਸਥਿਤੀ 'ਚ ਮਜਬੂਰੀ ਤਾਂ ਉਹ ਵੀ ਸਮਝ ਰਹੇ ਹਨ, ਪਰ ਉਨ੍ਹਾਂ ਲਈ ਮਰੀਜ਼ ਨਾਲ ਜਾਣਾ ਬਹੁਤ ਹੀ ਮੁਸ਼ਕਲ ਭਰਿਆ ਕੰਮ ਹੈ ਕਿਉਂਕਿ ਕੋਈ ਐਂਬੂਲੈਂਸ ਨਹੀਂ ਮਿਲ ਰਹੀ। ਮਰੀਜ਼ ਪੀ. ਜੀ. ਆਈ. ਦੇ ਅੰਦਰ ਹੀ ਹੈ ਅਤੇ ਉਹ ਐਂਬੂਲੈਂਸ ਲੱਭ ਰਹੇ ਹਾਂ। ਪੀ. ਜੀ. ਆਈ. ਪ੍ਰਸ਼ਾਸਨ ਨੂੰ ਦੱਸਿਆ ਤਾਂ ਕਹਿ ਰਹੇ ਹਨ ਕਿ ਅੱਜ ਸ਼ਹਿਰ 'ਚ ਹੀ ਕਿਤੇ ਰਹਿਣ ਦੀ ਵਿਵਸਥਾ ਕਰ ਲਓ, ਕੱਲ ਸਵੇਰੇ ਐਂਬੂਲੈਂਸ ਦੀ ਵਿਵਸਥਾ ਕਰ ਕੇ ਚਲੇ ਜਾਣਾ।

ਆਖਰ ਘਰ ਜਾਈਏ ਤਾਂ ਕਿਵੇਂ?
ਸੰਜੀਵ ਨੇ ਦੱਸਿਆ ਕਿ ਸ਼ਾਮ ਨੂੰ ਪੀ. ਜੀ. ਆਈ. ਦੇ ਡਾਕਟਰ ਪੁੱਜੇ ਅਤੇ ਕਾਰਡ 'ਤੇ ਅਗਲੀ ਤਰੀਕ ਲਿਖ ਕੇ ਡਿਸਚਾਰਜ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਹੀ ਮੌਜੂਦ ਕਰੀਬ ਸੱਤ-ਅੱਠ ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਪੂਰੇ ਟ੍ਰਾਮਾ ਸੈਂਟਰ ਤੋਂ ਦੋ ਦਰਜਨ ਤੋਂ ਜ਼ਿਆਦਾ ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹਾਲਾਂਕਿ ਜੋ ਗੰਭੀਰ ਸਥਿਤੀ 'ਚ ਹਨ, ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਟ੍ਰਾਮਾ ਸੈਂਟਰ ਦਾ ਪੂਰਾ ਏਰੀਆ ਖਾਲੀ ਕਰਵਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਥੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਰੱਖਿਆ ਜਾਵੇਗਾ ਲਿਹਾਜ਼ਾ ਅਜਿਹੇ 'ਚ ਕਿਤੇ ਦੂਜੇ ਲੋਕ ਵੀ ਸੰਪਰਕ 'ਚ ਨਾ ਆ ਜਾਣ। ਇਸ ਲਈ ਵਾਪਸ ਭੇਜਿਆ ਜਾ ਰਿਹਾ ਹੈ। ਸੰਜੀਵ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਬਾਰਾ 28 ਮਾਰਚ ਨੂੰ ਆ ਕੇ ਚੈੱਕਅਪ ਕਰਾਉਣ ਨੂੰ ਕਿਹਾ ਗਿਆ ਹੈ। ਸੰਜੀਵ ਨੇ ਦੱਸਿਆ ਕਿ ਉਨ੍ਹਾਂ ਨੂੰ ਤਲਵਾੜਾ ਕੋਲ ਸੰਸਾਰਪੁਰ ਜਾਣਾ ਹੈ। ਰਸਤਾ ਕਾਫ਼ੀ ਲੰਮਾ ਹੈ ਅਤੇ ਜਾਣ ਦੀ ਕੋਈ ਵਿਵਸਥਾ ਨਹੀਂ ਹੈ। ਉਧਰ ਸ਼ਹਿਰ 'ਚ ਕਫਰਿਊ ਲੱਗਾ ਹੈ। ਅਜਿਹੇ 'ਚ ਕਰੀਏ ਤਾਂ ਕੀ ਕਰੀਏ, ਕੁੱਝ ਸਮਝ ਨਹੀਂ ਆ ਰਿਹਾ।


KamalJeet Singh

Content Editor

Related News