ਚੰਡੀਗੜ੍ਹ : ਪੀ. ਜੀ. ਆਈ. ਦੇ ਮੁਲਾਜ਼ਮ ਨੇ ਖੁਦ ਨੂੰ ਮਾਰੀ ਗੋਲੀ, ਮੌਤ
Tuesday, Aug 14, 2018 - 03:59 PM (IST)

ਚੰਡੀਗੜ੍ਹ (ਕੁਲਦੀਪ) : ਮਲੋਆ ਥਾਣਾ ਖੇਤਰ ਦੇ ਡੱਡੂਮਾਜਰਾ ਵਾਸੀ ਇਕ ਨੌਜਵਾਨ ਨੇ ਦੇਸੀ ਕੱਟੇ ਨਾਲ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਵਿਸ਼ਾਲ ਵਾਸੀ ਡੱਡੂਮਾਜਰਾ ਦੇ ਤੌਰ 'ਤੇ ਕੀਤੀ ਗਈ ਹੈ। ਮ੍ਰਿਤਕ ਚੰਡੀਗੜ੍ਹ ਪੀ. ਜੀ. ਆਈ. 'ਚ ਚੌਥੇ ਦਰਜੇ ਦਾ ਕਰਮਚਾਰੀ ਸੀ, ਜਿਸ ਨੇ ਅੱਜ ਤੜਕੇ ਸਵੇਰੇ 2 ਵਜੇ ਖੁਦ ਨੂੰ ਗੋਲੀ ਮਾਰ ਲਈ। ਜਦੋਂ ਗੋਲੀ ਚੱਲਣ ਦੀ ਆਵਾਜ਼ ਲੋਕਾਂ ਨੇ ਸੁਣੀ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਵਿਸ਼ਾਲ ਨੂੰ ਸੈਕਟਰ-16 ਦੇ ਹਸਪਤਾਲ 'ਚ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਸ ਨੂੰ ਮੌਕੇ 'ਤੋਂ ਦੇਸੀ ਕੱਟਾ ਵੀ ਬਰਾਮਦ ਹੋ ਗਿਆ। ਫਿਲਹਾਲ ਪੁਲਸ ਇਸ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ 'ਚ ਲੱਗ ਗਈ ਹੈ।