ਪੀ. ਜੀ. ਆਈ. ਚੰਡੀਗੜ੍ਹ ਪਹਿਲੀ ਵਾਰ ਸ਼ੁਰੂ ਕਰਾਵੇਗਾ ''ਫੋਟੋਗ੍ਰਾਫੀ'' ਦਾ ਇਹ ਵੱਡਾ ਕੋਰਸ, ਪੂਰੇ ਏਸ਼ੀਆ ਨੂੰ ਪਿੱਛੇ ਛੱਡਿਆ

Monday, Jul 24, 2017 - 12:57 PM (IST)

ਚੰਡੀਗੜ੍ਹ (ਰਵੀ) : ਪੀ. ਜੀ. ਆਈ. ਜਲਦੀ ਹੀ 'ਬੀ. ਐੱਸ. ਸੀ. ਇਨ ਮੈਡੀਕਲ ਐਂਡ ਸਾਂਈਟੀਫਿਕ ਫੋਟੋਗ੍ਰਾਫੀ ਇਮੇਜਿੰਗ ਦਾ 3 ਸਾਲਾ ਕੋਰਸ ਸ਼ੁਰੂ ਕਰਨ ਵਾਲਾ ਹੈ। ਇਸ ਦੇ ਨਾਲ ਹੀ ਪੀ. ਜੀ. ਆਈ. ਦੇਸ਼ ਦਾ ਪਹਿਲਾਂ ਅਜਿਹਾ ਇੰਸਟੀਚਿਊਟ ਬਣ ਗਿਆ ਹੈ, ਜਿੱਥੇ ਇਸ ਤਰ੍ਹਾਂ ਦਾ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। 'ਡਿਪਾਰਟਮੈਂਟ ਆਫ ਕਲੀਨਿਕ ਫੋਟੋਗ੍ਰਾਫੀ' ਦੇ ਤਹਿਤ ਸ਼ੁਰੂ ਹੋ ਰਹੇ ਇਸ ਕੋਸ ਦਾ ਐਂਟਰੈਂਸ ਇਸ ਸਤੰਬਰ 'ਚ ਹੋਣ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਮੈਡੀਕਲ ਐਂਡ ਸਾਂਈਟੀਫਿਕ ਫੋਟੋਗ੍ਰਾਫੀ 'ਚ ਦਿਲਚਸਪੀ ਰੱਖਦੇ ਹਨ, ਉਨ੍ਹਾਂ ਨੂੰ ਡਿਜੀਟਲ ਫੋਟੋਗ੍ਰਾਫੀ, ਮੈਡੀਕਲ ਐਨੀਮੇਸ਼ਨ ਅਤੇ ਪੇਸ਼ੈਂਟ ਕੇਅਰ 'ਚ ਇਸਤੇਮਾਲ ਹੋਣ ਵਾਲੀ ਆਡੀਓ ਵਿਜ਼ੂਅਲ ਸਮੱਗਰੀ ਨਾਲ ਹੀ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਫੋਟੋਗ੍ਰਾਫੀ ਸਿਖਾਈ ਜਾਵੇਗੀ। ਬੀ. ਐੱਸ. ਸੀ. ਇਨ ਮੈਡੀਕਲ ਐਜੁਕੇਸ਼ਨ ਐਂਡ ਕ੍ਰੀਏਸ਼ਨ 'ਚ ਵਿਦਿਆਰਥੀਆਂ ਨੂੰ ਮੈਡੀਕਲ ਵਿਸ਼ੇ ਦਾ ਬੇਸਿਕ ਵੀ ਸਿਖਾਇਆ ਜਾਵੇਗਾ।
ਪੂਰੇ ਏਸ਼ੀਆ ਨੂੰ ਪਿੱਛੇ ਛੱਡਿਆ
ਦੇਸ਼ ਹੀ ਨਹੀਂ, ਸਗੋਂ ਪੂਰੇ ਏਸ਼ੀਆ 'ਚ ਇਸ ਤਰ੍ਹਾਂ ਦਾ ਕੋਸ ਕਰਾਉਣ ਵਾਲਾ ਪੀ. ਜੀ. ਆਈ. ਇਕਲੌਤੀ ਸੰਸਥਾ ਬਣ ਗਈ ਹੈ। 3 ਸਾਲਾ ਇਸ ਬੀ. ਐੱਸ. ਸੀ. ਡਿਗਰੀ ਕੋਰਸ 'ਚ 15 ਸੀਟਾਂ ਦੀ ਵਿਵਸਥਾ ਕੀਤੀ ਗਈ ਹੈ, ਜਿਸ 'ਚ 10 ਸੀਟਾਂ 'ਤੇ ਨੈਸ਼ਨਲ ਐਂਟਰੈਂਸ ਐਗਜ਼ਾਮ ਰਾਹੀਂ ਦਾਖਲਾ ਹੋਵੇਗਾ, ਜਦੋਂ ਕਿ 5 ਸੀਟਾਂ ਸਪਾਂਸਰਡ ਅਤੇ ਵਿਦੇਸ਼ੀ ਕੈਂਡੀਡੇਟਸ ਲਈ ਰਿਜ਼ਰਵ ਰੱਖੀਆਂ ਗਈਆਂ ਹਨ।


Related News