ਦਿਨ ਦਿਹਾੜੇ ਪੈਟਰੋਲ ਪੰਪ ਲੁੱਟ ਕੇ ਲੈ ਗਏ ਲੁਟੇਰੇ

Saturday, Aug 24, 2024 - 03:16 PM (IST)

ਦਿਨ ਦਿਹਾੜੇ ਪੈਟਰੋਲ ਪੰਪ ਲੁੱਟ ਕੇ ਲੈ ਗਏ ਲੁਟੇਰੇ

ਮੋਗਾ (ਕਸ਼ਿਸ਼) : ਪੈਟਰੋਲ ਪੰਪ 'ਤੇ ਤੇਲ ਪੁਆਉਣ ਆਏ ਦੋ ਬਾਈਕ ਸਵਾਰ ਬਦਮਾਸ਼ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਖੋਹ ਕੇ ਫਰਾਰ ਹੋ ਗਏ। ਮਾਮਲਾ ਧਰਮਕੋਟ ਦੇ ਪਿੰਡ ਜਲਾਲਾਬਾਦ ਦਾ ਹੈ ਜਿੱਥੇ ਦੋ ਮੋਟਰਸਾਈਕਲ ਸਵਾਰ ਤੇਲ ਪਵਾਉਣ ਦੇ ਬਹਾਨੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਖੋਹ ਕੇ ਫਰਾਰ ਹੋ ਗਏ। ਫੋਨ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਪੰਪ ਦੇ ਮਾਲਿਕ ਸਿਮਰਨ ਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਕੱਲ੍ਹ ਪੈਟਰੋਲ ਪੰਪ 'ਤੇ ਦੋ ਬਾਈਕ ਸਵਾਰ ਆਏ ਜਿਨ੍ਹਾਂ ਨੇ ਸੇਲਜ਼ਮੈਨ ਨੂੰ ਪੈਟਰੋਲ ਪਾਉਣ ਲਈ ਕਿਹਾ ਉਸ ਵੱਲੋਂ ਉਨ੍ਹਾਂ ਦੇ ਮੋਟਰਸਾਈਕਲ ਵਿਚ ਪੈਟਰੋਲ ਪਾ ਦਿੱਤਾ ਗਿਆ ਅਤੇ ਬਾਅਦ ਵਿਚ ਲੁਟੇਰਿਆਂ ਨੇ ਸੇਲਜ਼ਮੈਨ ਨੂੰ ਕਿਹਾ ਕਿ ਸਾਨੂੰ ਪੈਸੇ ਦੀ ਲੋੜ ਹੈ ਅਸੀਂ ਤੈਨੂੰ ਪੇਅਟੀਐਮ ਕਰ ਦਿੰਦੇ ਹਾਂ ਪਰ ਸੇਲਜ਼ਮੈਨ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਅਤੇ ਉਹ ਆਪਣੇ ਦਫਤਰ ਵਿਚ ਜਾ ਕੇ ਬੈਠ ਗਿਆ। 

ਇਸ ਦੌਰਾਨ ਲੁਟੇਰੇ ਕੁਝ ਦੇਰ ਖੜ੍ਹੇ ਰਹੇ, ਜਿਸ ਤੋਂ ਬਾਅਦ ਉਹ ਸੇਲਜਮੈਨ ਕੋਲ ਦਫ਼ਤਰ ਵਿਚ ਜਾ ਕੇ ਹੱਥੋ ਪਾਈ ਕਰਨ ਲੱਗੇ ਅਤੇ ਉਸਦੀ ਜੇਬ੍ਹ ਵਿਚ ਪਏ ਕਰੀਬ 2500 ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਨੇ ਮੌਕੇ 'ਤੇ ਆ ਕੇ ਸੀ. ਸੀ. ਟੀ. ਵੀ. ਚੈੱਕ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News