ਮੋਗਾ ''ਚ ਪੈਟਰੋਲ ਪੰਪ ਮਾਲਕ ਨੂੰ ਕੀਤਾ ਅਗਵਾ, ਅਗਵਾਕਾਰ ਨੇ ਖ਼ੁਦ ਨੂੰ ਮਾਰੀ ਗੋਲੀ

Wednesday, Oct 14, 2020 - 09:33 AM (IST)

ਮੋਗਾ ''ਚ ਪੈਟਰੋਲ ਪੰਪ ਮਾਲਕ ਨੂੰ ਕੀਤਾ ਅਗਵਾ, ਅਗਵਾਕਾਰ ਨੇ ਖ਼ੁਦ ਨੂੰ ਮਾਰੀ ਗੋਲੀ

ਮੋਗਾ (ਵਿਪਨ) : ਮੋਗਾ 'ਚ ਪੈਸਿਆਂ ਦੇ ਲੈਣ-ਦੇਣ ਕਾਰਨ ਇਕ ਪੈਟਰੋਲ ਪੰਪ ਦੇ ਮਾਲਕ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਮਾਲਕ ਹਰਮਨ ਨੇ ਦੱਸਿਆ ਕਿ ਕੁੱਝ ਨੌਜਵਾਨਾਂ ਨਾਲ ਉਸ ਦਾ ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਸੀ ਅਤੇ ਉਨ੍ਹਾਂ ਦੀ ਮੰਗ ਪੂਰੀ ਨਾ ਕਰਨ 'ਤੇ ਉਕਤ ਨੌਜਵਾਨਾਂ ਵੱਲੋਂ ਉਸ ਨੂੰ ਅਗਵਾ ਕਰ ਲਿਆ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਮੁੰਬਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਈ ਸਿੱਧੀ ਫਲਾਈਟ

ਇਸ ਤੋਂ ਬਾਅਦ ਅਗਵਾਕਾਰ ਪੈਟਰੋਲ ਪੰਪ ਮਾਲਕ ਦੀ ਗੱਡੀ 'ਚ ਹੀ ਉਸ ਨੂੰ ਪਿੰਡਾਂ 'ਚ ਘੁੰਮਾਉਂਦੇ ਰਹੇ ਅਤੇ ਫਿਰ ਉਸ ਨੂੰ ਪਿੰਡ ਚੁਗਾ ਨੇੜੇ ਛੱਡ ਦਿੱਤਾ। ਪੈਟਰੋਲ ਪੰਪ ਮਾਲਕ ਨੇ ਦੱਸਿਆ ਕਿ ਜਦੋਂ ਨੌਜਵਾਨਾਂ ਵੱਲੋਂ ਉਸ 'ਤੇ ਫਾਇਰਿੰਗ ਕੀਤੀ ਗਈ ਤਾਂ ਉਸ ਨੇ ਰੱਖਿਆ ਲਈ ਆਪਣੀ ਲਾਈਸੈਂਸੀ ਪਿਸਤੌਲ ਨਾਲ ਉਨ੍ਹਾਂ 'ਤੇ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ : ਨੌਜਵਾਨ ਦਾ ਫੇਸਬੁੱਕ 'ਤੇ ਸਮਲਿੰਗੀ ਨਾਲ ਪਿਆ ਪਿਆਰ, ਵਿਆਹ ਕਰਵਾ ਸਬੰਧ ਵੀ ਬਣਾਏ ਪਰ ਹੁਣ...

ਇਸ ਬਾਰੇ ਮੋਗਾ ਦੇ ਡੀ. ਐਸ. ਪੀ. ਸਿਟੀ, ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੈਟਰੋਲ ਪੰਪ ਮਾਲਕ ਨੂੰ ਅਗਵਾ ਕਰਨ ਵਾਲੇ ਬਲਦੇਵ ਸਿੰਘ ਨੇ ਉਸ ਦੀ ਪਿਸਤੌਲ ਨਾਲ ਖ਼ੁਦ ਨੂੰ ਹੀ ਗੋਲੀ ਮਾਰ ਲਈ, ਤਾਂ ਜੋ ਕਰਾਸ ਪਰਚਾ ਦਰਜ ਹੋ ਸਕੇ ਅਤੇ ਫਿਰ ਖ਼ੁਦ ਹਸਪਤਾਲ ਆ ਕੇ ਦਾਖ਼ਲ ਹੋ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ : ਗੁਰਲਾਲ ਬਰਾੜ ਦੇ ਕਤਲ ਮਗਰੋਂ ਬੰਬੀਹਾ ਤੇ ਬਿਸ਼ਨੋਈ ਗਰੁੱਪ 'ਚ ਸੋਸ਼ਲ ਮੀਡੀਆ 'ਤੇ ਛਿੜੀ ਜੰਗ

ਫਿਲਹਾਲ ਪੈਟਰੋਲ ਪੰਪ ਮਾਲਕ ਦੇ ਬਿਆਨਾਂ 'ਤੇ ਹਸਪਤਾਲ 'ਚ ਦਾਖ਼ਲ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 


author

Babita

Content Editor

Related News