ਪੈਟਰੋਲ ਪੰਪ ਮਾਲਕਾਂ ਦੀ ਭੁੱਖ-ਹੜਤਾਲ ਪੰਜਵੇਂ ਦਿਨ ਖਤਮ

Saturday, Jan 27, 2018 - 03:44 PM (IST)

ਪੈਟਰੋਲ ਪੰਪ ਮਾਲਕਾਂ ਦੀ ਭੁੱਖ-ਹੜਤਾਲ ਪੰਜਵੇਂ ਦਿਨ ਖਤਮ

ਚੰਡੀਗੜ੍ਹ (ਭਗਵਤ) : ਪੰਜਾਬ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੀ ਭੁੱਖ-ਹੜਤਾਲ ਸ਼ਨੀਵਾਰ ਨੂੰ ਪੰਜਵੇਂ ਦਿਨ ਖਤਮ ਹੋ ਗਈ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਭੁੱਖ-ਹੜਤਾਲ 'ਤੇ ਬੈਠੇ ਹੋਏ ਪੈਟਰੋਲ ਪੰਪ ਮਾਲਕਾਂ ਨੂੰ ਮਿਲਣ ਪੁੱਜੇ ਅਤੇ ਉਨ੍ਹਾਂ ਨੇ ਜੂਸ ਪਿਲਾ ਕੇ ਡੀਲਰਾਂ ਦੀ ਹੜਤਾਲ ਖਤਮ ਕਰਵਾਈ। ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਡੀਲਰਾਂ ਨੂੰ ਭਰੋਸਾ ਦੁਆਇਆ ਕਿ ਸਰਕਾਰ ਇਸ ਬਾਰੇ ਜਲਦ ਹੀ ਕੋਈ ਨਾ ਕੋਈ ਫੈਸਲਾ ਲਵੇਗੀ। 


Related News