‘ਭਾਰਤ ਬੰਦ ਨੂੰ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦਾ ਸਮਰਥਨ, ਬੰਦ ਰਹਿਣਗੇ ਪੰਜਾਬ ਦੇ ਸਾਰੇ ਪੰਪ’

Sunday, Dec 06, 2020 - 09:19 PM (IST)

ਚੰਡੀਗੜ੍ਹ, (ਅਸ਼ਵਨੀ)- ਕਿਸਾਨ ਸੰਗਠਨਾਂ ਦੀ ਭਾਰਤ ਬੰਦ ਕਾਲ ਨੂੰ ਪੈਟਰੋਲ ਪੰਪ ਡੀਲਰਜ਼ ਪੰਜਾਬ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ 8 ਦਸੰਬਰ ਨੂੰ ਪੰਜਾਬ ਦੇ ਸਾਰੇ ਪੰਪ ਬੰਦ ਰਹਿਣਗੇ ਅਤੇ ਸਿਰਫ਼ ਐਮਰਜੈਂਸੀ ਸੇਵਾਵਾਂ ਲਈ ਹੀ ਤੇਲ ਉਪਲਬਧ ਹੋਵੇਗਾ।

ਇਹ ਵੀ ਪੜ੍ਹੋ: ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

ਇਥੇ ਇਹ ਦੱਸਣਯੋਗ ਹੈ ਕਿ ਜ਼ਿਆਦਾ ਵੈਟ ਕਾਰਨ ਪੰਜਾਬ ਵਿਚ ਕਿਸਾਨਾਂ ਨੂੰ ਨਜ਼ਦੀਕੀ ਰਾਜਾਂ ਤੋਂ ਮਹਿੰਗਾ ਤੇਲ ਖਰੀਦਣਾ ਪੈਂਦਾ ਹੈ। ਪਿਛਲੇ ਦਿਨੀਂ ਪੰਜਾਬ ਦੇ ਇਕ ਵੱਡੇ ਪੈਟਰੋਲੀਅਮ ਕਾਰੋਬਾਰੀ ਨੇ ਤਾਂ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਵੀ ਕਰ ਲਈ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 802 ਨਵੇਂ ਮਾਮਲੇ ਆਏ ਸਾਹਮਣੇ, 10 ਦੀ ਮੌਤ

ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਨਜ਼ਦੀਕੀ ਰਾਜਾਂ ਤੋਂ 3-4 ਰੁਪਏ ਪ੍ਰਤੀ ਲਿਟਰ ਮਹਿੰਗਾ ਵਿਕਦਾ ਹੈ ਅਤੇ ਇਹ ਵਾਧੂ ਬੋਝ ਪੰਜਾਬ ਦੀ ਜਨਤਾ ਅਤੇ ਕਿਸਾਨਾਂ ਦੀ ਜੇਬ ਖਾਲੀ ਕਰ ਦਿੰਦਾ ਹੈ।


Bharat Thapa

Content Editor

Related News