ਅੱਤਵਾਦੀ ਹਮਲਾ : 15 ਮਿੰਟਾਂ ਲਈ ਬੰਦ ਰੱਖੇ ਗਏ ਲੁਧਿਆਣਾ ਦੇ ਪੈਟਰੋਲ ਪੰਪ

Friday, Feb 15, 2019 - 04:57 PM (IST)

ਅੱਤਵਾਦੀ ਹਮਲਾ : 15 ਮਿੰਟਾਂ ਲਈ ਬੰਦ ਰੱਖੇ ਗਏ ਲੁਧਿਆਣਾ ਦੇ ਪੈਟਰੋਲ ਪੰਪ

ਲੁਧਿਆਣਾ (ਨਰਿੰਦਰ) : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੈਟਰੋਲ ਪੰਪ ਮਾਲਕਾਂ ਨੇ ਖਾਸ ਉਪਰਾਲਾ ਕੀਤਾ ਅਤੇ 15 ਮਿੰਟਾਂ ਤੱਕ ਸ਼ਹਿਰ ਦੇ ਸਾਰੇ ਪੈਟਰੋਲ ਪੰਪਾਂ ਨੂੰ ਬੰਦ ਰੱਖਿਆ ਗਿਆ। ਪੈਟਰੋਲ ਪੰਪਾਂ 'ਤੇ ਕੰਮ ਕਰਨ ਵਾਲੇ ਕਰਿੰਦਿਆਂ ਨੇ ਦੱਸਿਆ ਕਿ ਦੇਸ਼ ਲਈ ਕੁਰਬਾਨੀ ਦੇਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਵਲੋਂ ਇਹ ਕਦਮ ਚੁੱਕਿਆ ਗਿਆ, ਹਾਲਾਂਕਿ ਇਸ ਮੌਕੇ ਪੈਟਰੋਲ ਪੁਆਉਣ ਆਏ ਕੁਝ ਲੋਕ ਖੱਜਲ-ਖੁਆਰ ਹੁੰਦੇ ਤਾਂ ਜ਼ਰੂਰ ਦਿਖਾਈ ਦਿੱਤੇ ਪਰ ਨਾਲ ਹੀ ਇਨ੍ਹਾਂ ਲੋਕਾਂ ਨੇ ਵੀ ਕਿਹਾ ਕਿ ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਜਵਾਨਾਂ ਦੀ ਸ਼ਹਾਦਤ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਇਸ ਦੌਰਾਨ ਆਮ ਲੋਕਾਂ ਨੇ ਵੀ ਕਿਹਾ ਕਿ ਹੁਣ ਸਰਕਾਰ ਅਤੇ ਦੇਸ਼ ਦੀ ਫੌਜ ਨੂੰ ਸ਼ਹਾਦਤ ਦਾ ਬਦਲਾ ਲੈਣਾ ਚਾਹੀਦਾ ਹੈ। 


author

Babita

Content Editor

Related News