ਮਾਮਲਾ ਪੈਟਰੋਲ ਪੰਪ ਲਗਾਉਣ ਲਈ ਸਾਢੇ 11 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ, ਪਿਉ, ਪੁੱਤ ਨਾਮਜ਼ਦ

12/15/2017 11:47:20 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਥਾਣਾ ਝਬਾਲ ਦੀ ਪੁਲਸ ਨੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਹੇਠ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਕੀਤੀ ਗਈ ਪੜਤਾਲ ਉਪਰੰਤ ਪਿਉ, ਪੁੱਤ ਨੂੰ ਨਾਮਜ਼ਦ ਕੀਤਾ ਹੈ। ਮਿਤੀ 27 ਅਕਤੂਬਰ 2017 ਨੂੰ ਐੱਸ. ਐੱਸ. ਪੀ. ਤਰਨਤਾਰਨ ਨੂੰ ਦਰਜ ਕਰਾਈ ਗਈ ਸ਼ਿਕਾਇਤ ਅਨੁਸਾਰ ਮੁਦਈ ਜੋਗਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਝਬਾਲ ਨੇ ਵਰਨਣ ਕੀਤਾ ਹੈ ਕਿ ਉਸ ਵੱਲੋਂ ਆਪਣੀ ਪਤਨੀ ਅਕਵਿੰਦਰ ਕੌਰ ਦੇ ਨਾਂ 'ਤੇ ਝਬਾਲ ਸਥਿਤ ਐੱਸ. ਆਰ. ਪੈਟਰੋਲ ਪੰਪ ਲਾਇਆ ਜਾ ਰਿਹਾ ਹੈ ਤੇ ਪੈਟਰੌਲ ਪੰਪ ਦਾ ਕੰਮ ਕਰਾਉਣ ਲਈ ਅਵਤਾਰ ਸਿੰਘ ਠੇਕੇਦਾਰ ਅਤੇ ਉਸਦੇ ਲੜਕੇ ਜੋਬਨਜੀਤ ਸਿੰਘ ਵਾਸੀ ਪਾਖਰਪੁਰਾ, ਸਾਹਮਣੇ ਬੱਸ ਅੱਡਾ ਜੈਂਤੀਪੁਰਾ ਵੱਲੋਂ ਉਸ ਕੋਲੋਂ ਸਾਢੇ 11 ਲੱਖ ਰੁਪਏ ਵਸੂਲ ਕੀਤੇ ਗਏ ਸਨ। ਜੋ ਪੈਸੇ ਉਸ ਵੱਲੋਂ ਵੱਖ-ਵੱਖ ਤਰੀਕਾਂ 'ਚ ਵੱਖ-ਵੱਖ ਬੈਕਾਂ ਚੋਂ ਨਕਦੀ ਅਤ ਚੈੱਕਾਂ ਦੇ ਰੂਪ 'ਚ ਕਥਿਤ ਮੁਲਜ਼ਮਾਂ ਨੂੰ ਦਿੱਤੇ ਗਏ ਸਨ। ਪੀੜਤ ਨੇ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਵੀ ਤੈਅ ਇਕਰਾਰਨਾਮੇ ਤਹਿਤ ਉਕਤ ਲੋਕਾਂ ਵੱਲੋਂ ਨਾ ਤਾਂ ਉਸਦਾ ਕੰਮ ਕਰਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ ਹਨ। 
ਕੀ ਕਹਿਣੈ ਥਾਣਾ ਮੁੱਖੀ ਝਬਾਲ ਇੰ. ਹਰਪ੍ਰੀਤ ਸਿੰਘ ਦਾ        
ਥਾਣਾ ਝਬਾਲ ਦੇ ਮੁੱਖੀ ਇੰ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਦਈ ਜੋਗਿੰਦਰ ਸਿੰਘ ਵੱਲੋਂ ਐੱਸ. ਐੱਸ. ਪੀ. ਤਰਨਤਾਰਨ ਨੂੰ ਦਿੱਤੀ ਗਈ ਸ਼ਿਕਾਇਤ ਦੀ ਐੱਸ. ਪੀ. ਇਨਵੈਸਟੀਗੇਸ਼ਨ ਤਰਨਤਾਰਨ ਵੱਲੋਂ ਕੀਤੀ ਗਈ ਪੜਤਾਲ ਉਪਰੰਤ ਦੋਸ਼ੀਆਂ ਵਿਰੋਧ ਕੇਸ ਦਰਜ ਕਰਨ ਦੇ ਦਿੱਤੇ ਗਏ ਹੁਕਮਾਂ ਦੇ ਚੱਲਦਿਆਂ ਅਵਤਾਰ ਸਿੰਘ ਠੇਕੇਦਾਰ ਤੇ ਉਸਦੇ ਲੜਕੇ ਜੋਬਨਜੀਤ ਸਿੰਘ ਨੂੰ ਥਾਣਾ ਝਬਾਲ ਵਿਖੇ ਮੁਕਦਮਾਂ ਨੰਬਰ 176 'ਚ ਨਾਮਜ਼ਦ ਕਰਦਿਆਂ ਦੋਸ਼ੀਆਂ ਵਿਰੋਧ ਧਾਰਾ 420, 120 ਬੀ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਏ. ਐੱਸ. ਆਈ ਹਰਸਾ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।


Related News