ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਵਿਰੁੱਧ ਫੂਕਿਆ ਮੋਦੀ ਦਾ ਪੁਤਲਾ

Thursday, Aug 30, 2018 - 02:22 AM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਵਿਰੁੱਧ ਫੂਕਿਆ ਮੋਦੀ ਦਾ ਪੁਤਲਾ

ਮਾਹਿਲਪੁਰ,   (ਮੁੱਗੋਵਾਲ)-  ਨੈਸ਼ਨਲ ਕਾਂਗਰਸ ਬ੍ਰਿਗੇਡ ਦੇ ਨੌਜਵਾਨਾਂ ਵੱਲੋਂ ਅੱਜ ਆਸ਼ੀਸ਼ ਪ੍ਰਭਾਕਰ ਮੁੱਖ ਬੁਲਾਰਾ ਪੰਜਾਬ ਦੀ ਯੋਗ ਅਗਵਾਈ ਵਿਚ ਮਾਹਿਲਪੁਰ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ  ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਨਵਦੀਪ ਜੱਸਲ ਜ਼ਿਲਾ ਪ੍ਰਧਾਨ ਨੈਸ਼ਨਲ ਕਾਂਗਰਸ ਬ੍ਰਿਗੇਡ (ਏਕੀਕਰਨ ਸੈੱਲ), ਹਰਸ਼ ਕੌੜਾ, ਦਲਜੀਤ ਸਿੰਘ, ਅਸ਼ੋਕ ਕੁਮਾਰ, ਆਸ਼ੀਸ਼ ਗੁਪਤਾ, ਛਿੰਦਾ ਹੱਲੂਵਾਲ, ਰਵਿੰਦਰ ਸਿੰਘ ਆਦਿ ਹਾਜ਼ਰ ਸਨ। 
ਆਸ਼ੀਸ਼ ਪ੍ਰਭਾਕਰ ਨੇ ਕਿਹਾ ਕਿ ਕੇਂਦਰ ਵਿਚ ਜਦੋਂ ਦੀ ਭਾਜਪਾ ਸਰਕਾਰ ਬਣੀ ਹੈ, ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਵਿਚ ਦਿਨੋ-ਦਿਨ ਵਾਧਾ ਹੋ ਰਿਹਾ ਹੈ, ਜਿਸ ਨਾਲ ਮਹਿੰਗਾਈ ਵਧ ਰਹੀ ਹੈ ਅਤੇ ਆਮ ਵਿਅਕਤੀ  ਲਈ ਘਰ ਦਾ ਗੁਜ਼ਾਰਾ ਚਲਾਉਣਾ  ਵੀ ਮੁਸ਼ਕਲ ਹੋਈ ਜਾ ਰਿਹਾ ਹੈ।


Related News