ਬੱਚੇ ਨਾਲ ਵਿਅਕਤੀ ਨੇ ਕੀਤੀ ਕੁੱਟਮਾਰ, 5:30 ਘੰਟੇ ਬਾਅਦ ਵੀ ਬੱਚੇ ਨੂੰ ਨਹੀਂ ਆਇਆ ਹੋਸ਼
Saturday, Nov 30, 2019 - 07:31 PM (IST)

ਜਲੰਧਰ (ਮਜ਼ਹਰ)- 66 ਫੁੱਟੀ ਰੋਡ ਵਿਜੇ ਨਗਰ ਸਥਿਤ ਮਸਜਿਦ ਸਾਹਮਣੇ ਰਹਿੰਦੇ ਮੁਸਲਿਮ ਬੱਚਿਆਂ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬੱਚੇ ਆਪਣੇ ਘਰ ਦੇ ਬਾਹਰ ਖੇਡ ਰਹੇ ਸਨ, ਜਿਸ ਦੌਰਾਨ ਤਰੁਣ ਨਾਮੀ ਵਿਅਕਤੀ ਨੇ ਮੁਸਲਿਮ ਪਰਿਵਾਰਾਂ 'ਤੇ ਹਮਲਾ ਕਰਕੇ ਬੱਚਿਆਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਬੱਚਾ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹੈ, ਬੱਚੇ ਨੂੰ 5-30 ਘੰਟੇ ਬੀਤਣ ਤੋਂ ਬਾਅਦ ਵੀ ਅਜੇ ਤੱਕ ਹੋਸ਼ ਨਹੀਂ ਆਇਆ ਹੈ। ਥਾਣਾ ਸੱਤ ਦੀ ਪੁਲਸ ਜਾਂਚ ਵਿਚ ਜੁਟੀ ਹੋਈ ਹੈ ਅਤੇ ਮੁਲਜ਼ਮ ਨੂੰ ਫੜਣ ਲਈ ਫੜੋ-ਫੜੀ ਸ਼ੁਰੂ ਕਰ ਦਿੱਤੀ ਹੈ।