2 ਦਿਨ ਪਹਿਲਾਂ ਕਿਰਾਏ ’ਤੇ ਆਏ ਪ੍ਰਵਾਸੀ ਵਿਅਕਤੀ ਦੀ ਕਮਰੇ ’ਚੋਂ ਮਿਲੀ ਲਾਸ਼

Saturday, Jan 22, 2022 - 08:38 PM (IST)

2 ਦਿਨ ਪਹਿਲਾਂ ਕਿਰਾਏ ’ਤੇ ਆਏ ਪ੍ਰਵਾਸੀ ਵਿਅਕਤੀ ਦੀ ਕਮਰੇ ’ਚੋਂ ਮਿਲੀ ਲਾਸ਼

ਡੇਰਾਬੱਸੀ (ਜ. ਬ.) - ਮੁਬਾਰਕਪੁਰ ਪੁਲਸ ਚੌਂਕੀ ਅਧੀਨ ਪੈਂਦੇ ਪਿੰਡ ਦਫ਼ਰਪੁਰ ਵਿਖੇ ਬੀਤੀ ਰਾਤ ਇਕ ਬਜ਼ੁਰਗ ਦੀ ਠੰਡ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਾਰਾ ਚੰਦ (70) ਵਾਸੀ ਨੇਪਾਲ ਹਾਲ ਵਾਸੀ ਪਿੰਡ ਦਫ਼ਰਪੁਰ ਵਜੋਂ ਹੋਈ ਹੈ। ਉਸ ਦੀ ਲਾਸ਼ ਪਿੰਡ ਦੇ ਇਕ ਮਕਾਨ ਦੇ ਕਮਰੇ ’ਚੋਂ ਬਰਾਮਦ ਹੋਈ ਹੈ। ਵੇਖਣ ਤੋਂ ਮੂਲ ਵਾਸੀ ਨੇਪਾਲ ਦਾ ਹੋਣ ਕਾਰਨ ਉਸ ਦੇ ਪਰਿਵਾਰ ਦਾ ਪਤਾ ਲਗਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਿਓ ਨੇ ਪੁੱਤਰਾਂ ਨਾਲ ਮਿਲ ਕੀਤਾ ਧੀ ਦਾ ਕਤਲ, ਫਿਰ ਟੋਏ ’ਚ ਦੱਬੀ ਲਾਸ਼

ਮੁਬਾਰਕਪੁਰ ਪੁਲਸ ਚੌਕੀ ਇੰਚਾਰਜ਼ ਅਰਸ਼ਦੀਪ ਸ਼ਰਮਾ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਕਤ ਬਜ਼ੁਰਗ ਪਿੰਡ ਦਫ਼ਰਪੁਰ ਵਿਖੇ ਕਿਰਾਏ ’ਤੇ ਕਮਰਾ ਲੈ ਕੇ ਰਹਿਣ ਲਈ ਆਇਆ ਸੀ। ਬੀਤੀ ਰਾਤ ਠੰਡ ਜ਼ਿਆਦਾ ਹੋਣ ਕਾਰਨ ਉਸ ਦੀ ਕਮਰੇ ਵਿਚ ਮੌਤ ਹੋ ਗਈ। ਉਸ ਦੇ ਕਮਰੇ ’ਚੋਂ ਪਛਾਣ ਲਈ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ। ਪੁਲਸ ਨੇ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਸਨਾਖ਼ਤ ਲਈ ਰਖਵਾਇਆ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਪਤੰਗ ਲੁੱਟਦੇ ਸਮੇਂ ਟਰਾਂਸਫਾਰਮਰ ਦੀ ਲਪੇਟ 'ਚ ਆਇਆ 14 ਸਾਲਾ ਬੱਚਾ, ਤੜਫ਼-ਤੜਫ਼ ਨਿਕਲੀ ਜਾਨ

 


author

rajwinder kaur

Content Editor

Related News