ਪੰਜਾਬ 'ਚ ਫਿਰ ਵੱਡੀ ਵਾਰਦਾਤ, ਬਰਛੇ ਮਾਰ ਮਾਰ ਕੇ ਵਿਅਕਤੀ ਦਾ ਕਤਲ

Monday, Jul 08, 2024 - 11:17 AM (IST)

ਪੰਜਾਬ 'ਚ ਫਿਰ ਵੱਡੀ ਵਾਰਦਾਤ, ਬਰਛੇ ਮਾਰ ਮਾਰ ਕੇ ਵਿਅਕਤੀ ਦਾ ਕਤਲ

ਅਜਨਾਲਾ/ਰਮਦਾਸ (ਗੁਰਜੰਟ/ਸਾਰੰਗਲ) : ਪੁਲਸ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਲੱਖੂਵਾਲ ਵਿਖੇ ਬੀਤੀ ਰਾਤ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਥਾਣਾ ਰਮਦਾਸ ਦੇ ਮੁੱਖ ਅਫਸਰ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਭੇਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਲੱਖੂਵਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਬੀਤੀ ਰਾਤ 6 ਜੁਲਾਈ ਦੀ ਰਾਤ ਨੂੰ ਕਰੀਬ 9 ਵਜੇ ਉਹ ਆਪਣੇ ਰਿਸ਼ਤੇਦਾਰੀ ’ਚੋਂ ਲੱਗਦੇ ਚਾਚੇ ਗੁਰਦੇਵ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਲੱਖੂਵਾਲ ਨਾਲ ਆਪਣੇ ਝੋਨੇ ਦੀ ਫਸਲ ਨੂੰ ਗੇੜਾ ਮਾਰਨ ਗਿਆ ਸੀ।

ਇਹ ਵੀ ਪੜ੍ਹੋ : ਕੀ ਸੋਚਿਆ ਤੇ ਕੀ ਹੋ ਗਿਆ, ਜ਼ਮੀਨ ਵੇਚ ਕੇ ਦੋ ਮਹੀਨੇ ਪਹਿਲਾਂ ਕੈਨੇਡਾ ਭੇਜੀ ਨੌਜਵਾਨ ਧੀ ਦੀ ਮੌਤ

ਹਨੇਰਾ ਹੋਣ ਕਰਕੇ ਹੱਥ ਵਿਚ ਟਾਰਚ ਜਗਾਈ ਹੋਈ ਸੀ। ਇਸ ਦੌਰਾਨ ਅਸੀਂ ਟਾਰਚ ਦੀ ਲਾਈਟ ਵਿਚ ਦੇਖਿਆ ਕਿ ਹਰਜੀਤ ਸਿੰਘ, ਜਗਜੀਤ ਸਿੰਘ ਉਰਫ ਜੱਗਾ ਪੁੱਤਰ ਲੱਖਾ ਸਿੰਘ, ਲੱਖਾ ਸਿੰਘ, ਮੱਖਣ ਸਿੰਘ ਪੁੱਤਰ ਅਮਰ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਲੱਖੂਵਾਲ ਆਦਿ ਆਪਣੇ ਹੱਥਾਂ ਵਿਚ ਹਥਿਆਰ ਫੜ ਕੇ ਖੜ੍ਹੇ ਹੋਏ ਸਨ, ਜਿਨ੍ਹਾਂ ਨੇ ਸਾਨੂੰ ਦੇਖਦਿਆਂ ਹੀ ਲੱਖਾ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਓ ਅੱਜ ਇਨ੍ਹਾਂ ਨੂੰ ਝਗੜਾ ਕਰਨ ਦਾ ਮਜ਼ਾ ਚਖਾ ਦਈਏ।

ਇਹ ਵੀ ਪੜ੍ਹੋ : ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ ਨੂੰ ਵੱਢੇ ਜਾਣ ਦੇ ਮਾਮਲੇ 'ਚ ਨਵਾਂ ਮੋੜ

ਇਨਾਂ ਕਹਿਣ ’ਤੇ ਉਕਤ ਸਾਰੇ ਵਿਅਕਤੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਗੁਰਦੇਵ ਸਿੰਘ ਦੀ ਛਾਤੀ ਵਿਚ ਬਰਛਾ ਵੱਜਣ ਨਾਲ ਉਹ ਜ਼ਮੀਨ ’ਤੇ ਡਿੱਗ ਪਿਆ ਅਤੇ ਮੇਰੇ ਉੱਪਰ ਵੀ ਕਈ ਵਾਰ ਕੀਤੇ ਗਏ, ਮੇਰੇ ਵੱਲੋਂ ਰੌਲਾ ਪਾਉਣ ’ਤੇ ਉਕਤ ਵਿਅਕਤੀ ਆਪਣੇ ਹਥਿਆਰਾਂ ਸਮੇਤ ਉਥੋਂ ਭੱਜ ਗਏ, ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵੱਲੋ ਸਵਾਰੀ ਦਾ ਪ੍ਰਬੰਧ ਕਰਕੇ ਗੁਰਦੇਵ ਸਿੰਘ ਨੂੰ ਅਜਨਾਲੇ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਗੁਰਭੇਜ ਸਿੰਘ ਦੇ ਬਿਆਨਾਂ ’ਤੇ ਉਕਤ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੀ ਬੰਪਰ ਕਮਾਈ, ਖਜ਼ਾਨੇ 'ਚ ਚੋਖਾ ਵਾਧਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News