ਪੱਕੀ ਜਮਾਨਤ ਕਰਵਾਉਣ ਖਾਤਰ ਵਿਅਕਤੀ ਨੇ ਰੱਚੀ ਸਾਜ਼ਿਸ਼, ਵਿਆਹ ਦਾ ਝੂਠਾ...
Sunday, Feb 02, 2025 - 04:30 PM (IST)
ਗੁਰਦਾਸਪੁਰ (ਵਿਨੋਦ)-ਥਾਣਾ ਸਦਰ ਪੁਲਸ ਨੇ ਗੁਰਦਾਸਪੁਰ ਨੇ ਇਕ ਵਿਅਕਤੀ ਖ਼ਿਲਾਫ਼ ਆਪਣੀ ਪੱਕੀ ਜਮਾਨਤ ਕਰਵਾਉਣ ਖਾਤਰ ਆਪਣੇ ਵਿਆਹ ਦਾ ਝੂਠਾ ਕਾਰਡ ਲਗਾ ਕੇ ਗੁੰਮਰਾਹ ਕਰਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਜਸਵੰਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਲੋਲੋਨੰਗਲ ਥਾਣਾ ਸਦਰ ਨੇ ਮੁਕੱਦਮਾ ਨੰਬਰ 98 ਮਿਤੀ 20-9-24 ਜ਼ੁਰਮ 21/27-ਏ/61-85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ ਗੁਰਦਾਸਪੁਰ ਨੇ ਆਪਣੀ ਪੱਕੀ ਜਮਾਨਤ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਰਿੱਟ ਨੰਬਰ 6825 30/ਸੀ.ਆਰ.ਐੱਮ-50113-2024/2024 ਦਾਇਰ ਕੀਤੀ ਸੀ। ਜਿਸ ਵਿਚ ਜਸਵੰਤ ਸਿੰਘ ਨੇ ਆਪਣੇ ਵਿਆਹ ਦਾ ਕਾਰਡ ਮਿਤੀ 19/20-12-24 ਸਬੰਧੀ ਲਗਾਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਇਸ ਦੇ ਵਿਆਹ ਦੀ ਤਸਦੀਕ ਏ.ਐੱਸ.ਆਈ ਹਰਮਿੰਦਰ ਸਿੰਘ ਥਾਣਾ ਸਦਰ ਰਾਹੀਂ ਕਰਵਾਈ ਗਈ ਤਾਂ ਇਸ ਦੌਰਾਨ ਦੋਸ਼ੀ ਜਸਵੰਤ ਸਿੰਘ ਦੇ ਪਿਤਾ ਕੇਵਲ ਸਿੰਘ ਅਤੇ ਪਿੰਡ ਦੇ ਸਰਪੰਚ ਨਰੇਸ਼ ਕੁਮਾਰ ਦੇ ਬਿਆਨ ਕਮਲਬੱਧ ਕੀਤੇ ਗਏ। ਜਿੰਨਾਂ ਨੇ ਦੱਸਿਆ ਕਿ ਜਸਵੰਤ ਸਿੰਘ ਦੇ ਵਿਆਹ ਬਾਰੇ ਕੋਈ ਵੀ ਤਰੀਕ ਅਜੇ ਮਿੱਥੀ ਨਹੀਂ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਜਸਵੰਤ ਸਿੰਘ ਵੱਲੋਂ ਆਪਣੀ ਜਮਾਨਤ ਕਰਵਾਉਣ ਖਾਤਰ ਆਪਣੇ ਵਿਆਹ ਦਾ ਝੂਠਾ ਕਾਰਡ ਲਗਾ ਕੇ ਗੁੰਮਰਾਹ ਕਰਨਾ ਪਾਏ ਜਾਣ ਅਤੇ ਐੱਸ.ਐੱਚ.ਓ ਸਦਰ ਦੀ ਖੁਫੀਆਂ ਹੜਤਾਲ ਤੋਂ ਬਾਅਦ ਇਨਕੁਆਰੀ ਡੀ.ਏ ਲੀਗਲ ਦੀ ਰਾਏ ਤੋਂ ਬਾਅਦ ਦੋਸ਼ੀ ਜਸਵੰਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ ਜਾਂਚ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8