ਜਲੰਧਰ 'ਚ ਸਿਆਸੀ ਆਗੂ ਪਿੱਛੇ ਦਾਤ ਲੈ ਕੇ ਥਾਣੇ 'ਚ ਜਾ ਵੜਿਆ ਵਿਅਕਤੀ, ਪੈ ਗਈਆਂ ਭਾਜੜਾਂ

Thursday, Jul 11, 2024 - 11:54 AM (IST)

ਜਲੰਧਰ (ਸੁਨੀਲ ਮਹਾਜਨ): ਬੁੱਧਵਾਰ ਰਾਤ ਨੂੰ ਇਕ ਵਿਅਕਤੀ ਦਾਤ ਲੈ ਕੇ  ਥਾਣੇ 'ਚ ਵੜ ਗਿਆ, ਜਿਸ ਕਾਰਨ ਥਾਣੇ 'ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਤੋਂ ਪਹਿਲਾਂ ਇਕ ਹੋਰ ਨੌਜਵਾਨ ਖੁਦ ਦੇ ਬਚਾਅ ਲਈ ਥਾਣੇ ਅੰਦਰ ਭੱਜ ਕੇ ਆਇਆ ਸੀ, ਜਿਸ ਦਾ ਪਿੱਛਾ ਕਰਦੇ ਹੋਏ ਵਿਅਕਤੀ ਥਾਣੇ ਅੰਦਰ ਦਾਤ ਲੈ ਕੇ ਵੜ ਗਿਆ। ਥਾਣਾ  ਦੀ ਪੁਲਸ ਨੇ ਤੁਰੰਤ ਵਿਅਕਤੀ ਤੋਂ ਦਾਤ ਖੋਹ ਲਿਆ। ਬਾਅਦ ਵਿਚ ਪਤਾ ਲੱਗਾ ਕਿ ਦੋਵਾਂ ਵਿਚ ਪੁਰਾਣੀ ਰੰਜਿਸ਼ ਸੀ ਤੇ ਥਾਣੇ ਦੇ ਬਾਹਰ ਇਕ ਚਿਕਨ ਸ਼ਾਪ ਵਿਚ ਆਹਮੋ-ਸਾਹਮਣੇ ਹੋਏ ਤਾਂ ਦੋਵਾਂ ਦਾ ਵਿਵਾਦ ਹੋ ਗਿਆ।

ਜਾਣਕਾਰੀ ਦਿੰਦਿਆਂ ਬਸਪਾ ਦੇ ਜ਼ਿਲ੍ਹਾ ਸਕੱਤਰ ਸ਼ਾਮ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦਾ ਰਵੀ ਥਾਣਾ ਮਕਸੂਦਾਂ ਦੇ ਸਾਹਮਣੇ ਇਕ ਚਿਕਨ ਸ਼ਾਪ 'ਤੇ ਖਰੀਦਦਾਰੀ ਕਰਨ ਗਿਆ ਸੀ। ਇਸੇ ਦੌਰਾਨ ਉਸ ਨਾਲ ਰੰਜਿਸ਼ ਰੱਖਣ ਵਾਲਾ ਦੂਜੀ ਪਾਰਟੀ ਦਾ ਵਿਅਕਤੀ ਵੀ ਆ ਗਿਆ ਅਤੇ ਆਉਂਦੇ ਹੀ ਗਾਲੀ-ਗਲੋਚ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਬੰਧਕ ਬਣਾਈ ਪੁਲਸ ਪਾਰਟੀ ਨੂੰ ਛਡਾਉਣ ਗਏ ਕਿਸਾਨ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ

ਰਵੀ ਨੇ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਚਿਕਨ ਵਾਲੇ ਦਾ ਦਾਤ ਚੁੱਕਿਆ ਅਤੇ ਰਵੀ 'ਤੇ ਹਮਲਾ ਕਰਨ ਹੀ ਲੱਗਾ ਸੀ ਕਿ ਰਵੀ ਭੱਜ ਕੇ ਸਾਹਮਣੇ ਸਥਿਤ ਥਾਣਾ ਵਿਚ ਵੜ ਗਿਆ ਅਤੇ ਮੁਨਸ਼ੀ ਦੇ ਕਮਰੇ ਵਿਚ ਬੈਠ ਗਿਆ। ਦੇਖਦੇ ਹੀ ਦੇਖਦੇ ਦੂਜਾ ਵਿਅਕਤੀ ਵੀ ਦਾਤ ਲੈ ਕੇ ਥਾਣੇ ਅੰਦਰ ਵੜ ਗਿਆ। ਥਾਣੇ ਵਿਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਵਿਅਕਤੀ ਤੋਂ ਦਾਤ ਖੋਹ ਲਿਆ। ਸਾਰਾ ਮਾਮਲਾ ਸਮਝ ਆਇਆ ਤਾਂ ਥਾਣਾ ਮਕਸੂਦਾਂ ਦੀ ਪੁਲਸ ਨੇ ਉਨ੍ਹਾਂ ਨੂੰ ਥਾਣਾ ਨੰਬਰ 1 ਵਿਚ ਜਾਣ ਲਈ ਕਿਹਾ ਅਤੇ ਦਾਤ ਆਪਣੇ ਕੋਲ ਰੱਖ ਕੇ ਉਸ ਵਿਅਕਤੀ ਨੂੰ ਵੀ ਛੱਡ ਦਿੱਤਾ।

ਸ਼ਾਮ ਕਟਾਰੀਆ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਥਾਣਾ ਨੰਬਰ 1 ਵਿਚ ਪਹੁੰਚੇ ਅਤੇ ਉਨ੍ਹਾਂ ਤੋਂ ਪਹਿਲਾਂ ਹੀ ਦੂਜੀ ਧਿਰ ਪਹੁੰਚੀ ਹੋਈ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਨੇ ਵੀ ਸ਼ਿਕਾਇਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਰੰਜਿਸ਼ ਕਾਰਨ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੰਗੀ ਕਿਸਮਤ ਸੀ ਕਿ ਰਵੀ ਦਾ ਬਚਾਅ ਹੋ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News