ਮੱਝ ਨੂੰ ਬਚਾਉਂਦਿਆਂ ਹੜ੍ਹ ''ਚ ਰੁੜੇ ਲਖਬੀਰ ਸਿੰਘ ਦੀ ਮਿਲੀ ਲਾਸ਼, ਪਿਛਲੇ ਮਹੀਨੇ ਤੋਂ ਨਹੀਂ ਸੀ ਕੋਈ ਉੱਗ-ਸੁੱਗ

Thursday, Sep 07, 2023 - 03:19 AM (IST)

ਮੱਝ ਨੂੰ ਬਚਾਉਂਦਿਆਂ ਹੜ੍ਹ ''ਚ ਰੁੜੇ ਲਖਬੀਰ ਸਿੰਘ ਦੀ ਮਿਲੀ ਲਾਸ਼, ਪਿਛਲੇ ਮਹੀਨੇ ਤੋਂ ਨਹੀਂ ਸੀ ਕੋਈ ਉੱਗ-ਸੁੱਗ

ਬੇਗੋਵਾਲ (ਰਜਿੰਦਰ)- ਬਿਆਸ ਦਰਿਆ ਵਿਚ 16 ਅਗਸਤ ਨੂੰ ਹੜ੍ਹ ਵਿਚ ਰੁੜੇ ਭੁਲੱਥ ਹਲਕੇ ਦੇ ਪਿੰਡ ਮੰਡ ਤਲਵੰਡੀ ਕੂਕਾ ਦੇ ਨਿਵਾਸੀ ਲਖਬੀਰ ਸਿੰਘ (45) ਪੁੱਤਰ ਜਰਨੈਲ ਸਿੰਘ ਦੀ ਲਾਸ਼ ਬੀਤੀ ਸ਼ਾਮ ਇਥੋਂ ਦੇ ਮੰਡ ਬੁਤਾਲਾ ਵਿਚੋਂ ਬਰਾਮਦ ਹੋਈ ਸੀ। ਸੂਚਨਾ ਮਿਲਦੇ ਢਿੱਲਵਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲਈ। ਜੋ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸਫ਼ਾਈ ਸੇਵਕ ਦੀ ਤਨਖ਼ਾਹ 'ਚੋਂ ਹਿੱਸਾ ਲੈ ਰਿਹਾ ਸੀ ਨਗਰ ਨਿਗਮ ਸੁਪਰਵਾਈਜ਼ਰ, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਦੱਸ ਦੇਈਏ ਕਿ 16 ਅਗਸਤ ਨੂੰ ਤੜਕਸਾਰ ਹਲਕਾ ਭੁਲੱਥ ਦੇ ਮੰਡ ਤਲਵੰਡੀ ਕੂਕਾ ਦੇ ਇਲਾਕੇ ਵਿਚ ਬਿਆਸ ਦਰਿਆ ਵਿਚ ਹੜ੍ਹ ਆ ਗਿਆ ਸੀ। ਜਿਸ ਵਿਚ ਰੁੜ ਰਹੀ ਆਪਣੀ ਮੱਝ ਨੂੰ ਬਚਾਉਣ ਦੀ ਕੋਸ਼ਿਸ਼ ਲਖਬੀਰ ਸਿੰਘ ਕਰ ਰਿਹਾ ਸੀ। ਪਰ ਹੜ੍ਹ ਦੇ ਪਾਣੀ ਦਾ ਵਹਾਅ ਤੇਜ ਹੋਣ ਕਰਕੇ ਲਖਬੀਰ ਸਿੰਘ ਪਾਣੀ ਵਿਚ ਰੁੜ ਗਿਆ। ਪਰ ਲਖਬੀਰ ਸਿੰਘ ਨੂੰ ਬਚਾਉਣ ਲਈ ਉਸਦੇ ਪੁੱਤਰ ਅਤੇ ਗੁਆਢੀ ਨੇ ਪਾਣੀ ਵਿਚ ਛਾਲ ਮਾਰੀ ਸੀ। ਪਰ ਇਹ ਦੋਵੇਂ ਵੀ ਪਾਣੀ ਦੇ ਤੇਜ ਵਹਾਅ ਦੀ ਮਾਰ ਨੂੰ ਝੱਲ ਨਹੀਂ ਸਕੇ ਸਨ। ਇਨ੍ਹਾਂ ਤਿੰਨਾਂ ਦੇ ਹੜ੍ਹ ਵਿਚ ਰੁੜਨ ਤੋਂ ਬਾਅਦ ਮੰਡ ਨਿਵਾਸੀਆਂ ਨੇ ਕਿਸ਼ਤੀ ਰਾਹੀ ਸਰਚ ਕਰਦਿਆ ਲਖਬੀਰ ਸਿੰਘ ਦੇ ਪੁੱਤਰ ਅਤੇ ਗੁਆਢੀ ਦੀ ਭਾਲ ਤਾਂ ਕਰ ਲਈ ਸੀ। ਪਰ ਲਖਬੀਰ ਸਿੰਘ ਦਾ ਉਸ ਵੇਲੇ ਕੋਈ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਫੌਜ, ਐਨ.ਡੀ.ਆਰ.ਐਫ.ਦੀਆਂ ਟੀਮਾਂ ਅਤੇ ਗੋਤਾਖੋਰਾਂ ਦੀਆਂ ਤਿੰਨ ਟੀਮਾਂ ਨੇ ਲਖਬੀਰ ਸਿੰਘ ਦੀ ਬਹੁਤ ਜਿਆਦਾ ਭਾਲ ਕੀਤੀ,ਪਰ ਲਖਬੀਰ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਲੱਗਾ ਸੀ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ 4 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਾਹ, ਤੁਰੰਤ ਪ੍ਰਭਾਵ ਨਾਲ ਕੀਤਾ ਬਰਖ਼ਾਸਤ

ਇਸ ਤੋਂ ਬਾਅਦ 28 ਅਗਸਤ ਨੂੰ ਲਖਬੀਰ ਸਿੰਘ ਨਮਿਤ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ ਪਿੰਡ ਕੂਕਾ ਦੇ ਧੁੱਸੀ ਬੰਨ ਦੇ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ। ਲਖਬੀਰ ਸਿੰਘ ਦੇ ਹੜ੍ਹ ਵਿਚ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੂੰ ਸਰਕਾਰ ਵੱਲੋਂ ਮਾਲੀ ਸਹਾਇਤਾ ਦੇਣ ਬਾਰੇ ਪ੍ਰਸ਼ਾਸਨ ਦੀ ਕਾਰਵਾਈ ਹਾਲੇ ਜਾਰੀ ਸੀ, ਕਿ ਇਸੇ ਦਰਮਿਆਨ ਬੀਤੀ ਸ਼ਾਮ ਲਖਬੀਰ ਸਿੰਘ ਦੀ ਲਾਸ਼ ਬਿਆਸ ਦਰਿਆ ਦੇ ਥਾਣਾ ਢਿੱਲਵਾਂ ਦੇ ਮੰਡ ਬੁਤਾਲਾ ਵਿਚੋਂ ਮਿਲ ਗਈ। ਪੁਲਸ ਨੇ ਲਾਸ਼ ਬਰਾਮਦ ਕਰਕੇ ਇਸਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ। ਜਿਸ ਤੋਂ ਬਾਅਦ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News