ਕਾਰਾਂ ਦੀ ਆਹਮੋ-ਸਾਹਮਣੀ ਟੱਕਰ ''ਚ ਜ਼ਖ਼ਮੀ ਹੋਇਆ ਵਿਅਕਤੀ, ਹਸਪਤਾਲ ''ਚ ਡਾਕਟਰ ਨਾ ਹੋਣ ਕਾਰਨ ਹੋਈ ਮੌਤ

01/31/2023 12:38:42 AM

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)- ਸਥਾਨਕ ਪਰਜੀਆਂ ਰੋਡ ’ਤੇ ਦੋ ਕਾਰਾਂ ਦੀ ਹੋਈ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 5 ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਸਥਾਨਕ ਪਰਜੀਆਂ ਰੋਡ ’ਤੇ ਫੋਰਡ ਫੀਗੋ ਕਾਰ ਸ਼ਾਹਕੋਟ ਵਾਲੇ ਪਾਸੇ ਤੋਂ ਆ ਰਹੀ ਸੀ, ਜਿਸ ਨੂੰ ਸਤਪ੍ਰਕਾਸ਼ (40) ਪੁੱਤਰ ਜਗਨਨਾਥ ਵਾਸੀ ਪਿੰਡ ਭੱਦਮਾ (ਸ਼ਾਹਕੋਟ) ਚਲਾ ਰਿਹਾ ਸੀ। ਇਸ ’ਚ ਕੁਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ, ਅਸ਼ੋਕ ਕੁਮਾਰ ਪੁੱਤਰ ਸਾਧੂ ਰਾਮ ਤੇ ਲਖਵਿੰਦਰ ਸਿੰਘ ਪੁੱਤਰ ਭਜਨ ਸਿੰਘ ਸਾਰੇ ਵਾਸੀ ਪਿੰਡ ਭੱਦਮਾ ਸਵਾਰ ਸਨ। ਦੂਸਰੇ ਪਾਸੇ ਪਿੰਡ ਰੌਂਤਾਂ ਤੋਂ ਸਵਿਫਟ ਕਾਰ ਸ਼ਾਹਕੋਟ ਵਾਲੇ ਪਾਸੇ ਜਾ ਰਹੀ ਸੀ, ਜਿਸ ’ਚ ਸਾਹਿਲਪ੍ਰੀਤ ਪੁੱਤਰ ਸੁਖਪਾਲ ਸਿੰਘ ਤੇ ਉਸ ਦਾ ਦੋਸਤ ਸੋਨੂੰ ਸਵਾਰ ਸੀ।

ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਵਿਆਹ ਤੋਂ ਖ਼ਫ਼ਾ ਭਰਾ ਨੇ ਭੈਣ ਨੂੰ ਮਾਰੀ ਗੋਲ਼ੀ, ਸਹੁਰੇ ਨੂੰ ਵੀ ਕੀਤਾ ਜ਼ਖ਼ਮੀ

PunjabKesari

ਜਦ ਦੋਵੇਂ ਗੱਡੀਆਂ ਪਰਜੀਆਂ ਰੋਡ ’ਤੇ ਪਿੰਡ ਬੁੱਢਣਵਾਲ ਦੇ ਨਜ਼ਦੀਕ ਪਹੁੰਚੀਆਂ ਤਾਂ ਇਨ੍ਹਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਦੋਵੇਂ ਕਾਰਾਂ 'ਚ ਸਵਾਰ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ 108 ਨੰਬਰ ’ਤੇ ਘਟਨਾ ਸਬੰਧੀ ਸੂਚਿਤ ਕੀਤਾ ਤਾਂ 108 ਐਂਬੂਲੈਂਸ ਦੇ ਮੁਲਾਜ਼ਮ ਰਾਹੁਲ ਵਿੱਗ ਨੇ ਹਾਦਸੇ ’ਚ ਜ਼ਖ਼ਮੀ ਹੋਏ ਫੋਰਡ ਫੀਗੋ ਗੱਡੀ ਦੇ ਚਾਲਕ ਸਤਪ੍ਰਕਾਸ਼ ਪੁੱਤਰ ਜਗਨਨਾਥ ਤੇ ਅਸ਼ੋਕ ਕੁਮਾਰ ਪੁੱਤਰ ਸਾਧੂ ਰਾਮ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ। ਬਾਕੀ ਜ਼ਖ਼ਮੀ ਵਿਅਕਤੀਆਂ ਨੂੰ ਨਿੱਜੀ ਗੱਡੀਆਂ ਰਾਹੀਂ ਨਕੋਦਰ ਤੇ ਜਲੰਧਰ ਦੇ ਹਸਪਤਾਲਾਂ ’ਚ ਲਿਜਾਇਆ ਗਿਆ। ਸਵਿਫਟ ਗੱਡੀ ’ਚ ਸਵਾਰ ਜ਼ਖ਼ਮੀ ਵਿਅਕਤੀਆਂ ਨੂੰ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਹੀ ਜਲੰਧਰ ਦੇ ਇਕ ਨਿਜੀ ਹਸਪਤਾਲ ’ਚ ਲਿਜਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਨੰਬਰਦਾਰ ਕਤਲਕਾਂਡ: 29 ਘੰਟੇ ਦੇ ਧਰਨੇ ਤੋਂ ਬਾਅਦ ਮੰਨੀਆਂ ਗਈਆਂ ਪਰਿਵਾਰ ਦੀਆਂ ਮੰਗਾਂ

PunjabKesari

ਸਰਕਾਰੀ ਹਸਤਪਾਲ ਸ਼ਾਹਕੋਟ ’ਚ ਐਮਰਜੈਂਸੀ ਡਿਊਟੀ ’ਤੇ ਕੋਈ ਵੀ ਡਾਕਟਰ ਮੌਜੂਦ ਨਾ ਹੋਣ ਕਰਕੇ ਸਟਾਫ਼ ਨਰਸ ਵੱਲੋਂ ਜ਼ਖ਼ਮੀ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਫੋਰਡ ਫੀਗੋ ਗੱਡੀ ਦੇ ਚਾਲਕ ਸਤਪ੍ਰਕਾਸ਼ ਪੁੱਤਰ ਜਗਨਨਾਥ  ਨੂੰ 108 ਐਂਬੂਲੈਂਸ ਰਾਹੀਂ ਖਾਂਬਰੇ ਦੇ ਨਜ਼ਦੀਕ ਇਕ ਨਿੱਜੀ ਹਸਪਤਾਲ ’ਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਸਤਪ੍ਰਕਾਸ਼ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਵਾਪਰੇ ਹਾਦਸੇ ਦੀ ਸੂਚਨਾ ਮਿਲਣ ’ਤੇ ਐੱਸ. ਆਈ. ਬਲਕਾਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਹਾਦਸੇ ਦੀ ਜਾਂਚ 'ਚ ਜੁੱਟ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News