ਨੌਜਵਾਨ ਲਈ ਕਾਲ ਬਣ ਕੇ ਵਰ੍ਹਿਆ ਮੀਂਹ! ਸੁੱਤੇ ਪਏ ਦੀ ਹੋਈ ਦਰਦਨਾਕ ਮੌਤ
Saturday, Aug 03, 2024 - 12:24 PM (IST)
ਫ਼ਿਲੌਰ/ਅੱਪਰਾ (ਭਾਖੜੀ)- ਅੱਪਰਾ ਨੇੜੇ ਪਿੰਡ ਮਸਾਣੀ ਵਿਚ ਸਥਿਤ ਇਕ ਸ਼ੈਲਰ 'ਤੇ ਕੰਮ ਕਰਨ ਲਈ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ - ਓਲੰਪਿਕ ਮੈਚ ਵੇਖਣ ਪੈਰਿਸ ਜਾਣਾ ਚਾਹੁੰਦੇ ਸੀ CM ਮਾਨ, ਕੇਂਦਰ ਨੇ ਨਹੀਂ ਦਿੱਤੀ ਮਨਜ਼ੂਰੀ
ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਸੋਢੀ ਚੌਕੀ ਇੰਚਾਰਜ ਧੁਲੇਤਾ ਨੇ ਦੱਸਿਆ ਕਿ ਬਸੰਤ ਰਾਏ ਪੁੱਤਰ ਦੇਵਲ ਰਾਮ ਵਾਸੀ ਪਿੰਡ ਗੋਲਮਾ, ਥਾਣਾ ਕੁਕੇਸ਼ਵਰ, ਜ਼ਿਲ੍ਹਾ ਦਰਭੰਗਾ, ਬਿਹਾਰ ਬਾਰਦਾਨੇ ਦਾ ਕੰਮ ਕਰਦਾ ਸੀ ਅਤੇ ਕੁਝ ਹੀ ਦਿਨ ਪਹਿਲਾਂ ਠੇਕੇਦਾਰ ਧਰਮਿੰਦਰ ਰਾਏ ਦੇ ਕੋਲ ਪਿੰਡ ਮਸਾਣੀ ਰੋਡ 'ਤੇ ਸਥਿਤ ਹਿਕ ਰਾਇਸ ਸ਼ੈਲਰ ਵਿਚ ਕੰਮ ਕਰਨ ਲਈ ਆਇਆ ਸੀ।
ਇਹ ਖ਼ਬਰ ਵੀ ਪੜ੍ਹੋ - ਖਡੂਰ ਸਾਹਿਬ 'ਚ ਵੱਡੀ ਵਾਰਦਾਤ! ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
ਬੀਤੀ 31 ਜੁਲਾਈ ਦੀ ਰਾਤ ਨੂੰ ਜ਼ਿਆਦਾ ਗਰਮੀ ਹੋਣ ਕਾਰਨ ਬਸੰਤ ਰਾਏ ਮਕਾਨ ਦੀ ਛੱਤ 'ਤੇ ਸੋਣ ਚਲਾ ਲਈ। ਰਾਤ ਸਮੇਂ ਤੇਜ਼ ਬਾਰਿਸ਼ ਅਤੇ ਹਨੇਰੀ ਆਉਣ ਕਾਰਨ ਉਹ ਅਚਾਨਕ ਅਤੇ ਕੁਦਰਤੀ ਤੌਰ 'ਤੇ ਥੱਲੇ ਡਿੱਗ ਗਿਆ ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਧੁਲੇਤਾ ਪੁਲਸ ਨੇ ਬੀ.ਐੱਨ.ਐੱਸ. ਦੀ ਧਾਰਾ 194 ਦੇ ਤਹਿਤ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ, ਫਿਲੌਰ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8