ਸਰਹੱਦ ਪਾਰ : ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤੀ ਨੇ ਛੁੱਟੀ 'ਤੇ ਆਏ ਫੌਜੀ ਦਾ ਨੱਕ ਤੇ ਦੋਵੇਂ ਕੰਨ ਵੱਢੇ

Tuesday, Aug 02, 2022 - 02:07 PM (IST)

ਸਰਹੱਦ ਪਾਰ : ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤੀ ਨੇ ਛੁੱਟੀ 'ਤੇ ਆਏ ਫੌਜੀ ਦਾ ਨੱਕ ਤੇ ਦੋਵੇਂ ਕੰਨ ਵੱਢੇ

ਗੁਰਦਾਸਪੁਰ(ਵਿਨੋਦ) : ਪਾਕਿਸਤਾਨ ’ਚ ਇਕ ਫੌਜੀ ਦਾ ਇੱਜਤ ਦੀ ਖਾਤਰ 13 ਦੋਸ਼ੀਆਂ ਨੇ ਨੱਕ, ਦੋਵੇਂ ਕੰਨ ਅਤੇ ਬੁੱਲ ਵੱਢ ਦਿੱਤੇ। ਫੌਜੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਪਾਕਿਸਤਾਨ ਦੇ ਜ਼ਿਲ੍ਹਾ ਟੋਬਾ ਟੇਕ ਸਿੰਘ ਅਧੀਨ ਪਿੰਡ ਝੰਗ ਵਾਸੀ ਸੈਨਿਕ ਕਾਸਿਮ ਹਯਾਤ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਗੁਰਦਾਸਪੁਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਹਵਸ ’ਚ ਅੰਨ੍ਹੇ ਨੌਜਵਾਨ ਨੇ ਲੁੱਟੀ 8 ਸਾਲਾ ਬੱਚੀ ਦੀ ਪੱਤ

ਪੀੜਤ ਫੌਜੀ ਕਾਸਿਮ ਇਕ ਮਹੀਨੇ ਦੀ ਛੁੱਟੀ ’ਤੇ ਪਿੰਡ ਆਇਆ ਹੋਇਆ ਸੀ। ਪੀੜਤ ਕਾਸਿਮ ਹਯਾਤ ਦੇ ਚਚੇਰੇ ਭਰਾ ਤਾਹਿਰ ਇਮਰਾਨ ਨੇ ਪੁਲਸ ਨੂੰ ਦੱਸਿਆ ਕਿ ਪਿੰਡ ’ਚ ਰਹਿਣ ਵਾਲੇ ਇਫਤਿਖਾਰ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਫੌਜੀ ਕਾਸਿਮ ਹਯਾਤ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਇਫਤਿਖਾਰ, ਜੋ ਸਜੋਕਾ ਕਬੀਲੇ ਨਾਲ ਸਬੰਧਤ ਹੈ ਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ। ਸਾਰਿਆਂ ਨੇ ਯੋਜਨਾ ਬਣਾ ਕੇ ਸੈਨਿਕ ਕਾਸਿਮ ਹਯਾਤ ਨੂੰ ਬਹਾਨੇ ਨਾਲ ਪਿੰਡ ਦੇ ਬਾਹਰ ਬੁਲਾ ਕੇ ਉਸ ਦਾ ਨੱਕ, ਦੋਵੇਂ ਕੰਨ ਅਤੇ ਬੁੱਲ ਵੱਢ ਦਿੱਤੇ। 

ਇਹ ਵੀ ਪੜ੍ਹੋ- ਸਰਹੱਦ ਪਾਰ ਦੀ ਸ਼ਰਮਨਾਕ ਘਟਨਾ: 3 ਨਾਬਾਲਗ ਬੱਚੀਆਂ ਨੂੰ ਕੀਤਾ ਅਗਵਾ, ਜਬਰ-ਜ਼ਿਨਾਹ ਮਗਰੋਂ 2 ਦਾ ਕੀਤਾ ਕਤਲ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News