ਮਾਮੂਲੀ ਤਕਰਾਰ ਤੋਂ ਬਾਅਦ ਵਿਅਕਤੀ ਦਾ ਦਾਤਰ ਮਾਰ-ਮਾਰ ਕਤਲ ਕਰਨ ਵਾਲਾ ਗ੍ਰਿਫ਼ਤਾਰ

Sunday, Sep 03, 2023 - 12:57 PM (IST)

ਮਾਮੂਲੀ ਤਕਰਾਰ ਤੋਂ ਬਾਅਦ ਵਿਅਕਤੀ ਦਾ ਦਾਤਰ ਮਾਰ-ਮਾਰ ਕਤਲ ਕਰਨ ਵਾਲਾ ਗ੍ਰਿਫ਼ਤਾਰ

ਰਾਜਾਸਾਂਸੀ (ਰਾਜਵਿੰਦਰ ਹੁੰਦਲ) : ਬੀਤੇ ਦਿਨੀਂ ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਜੇਠੂਵਾਲ ’ਚ ਇਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਥਾਣਾ ਪੁਲਸ ਕੰਬੋਅ ਵੱਲੋਂ ਕਤਲ ਦੀ ਗੁੱਥੀ ਸੁਲਝਾਉਂਦਿਆਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੰਬੋਅ ਮਨਮੀਤ ਸਿੰਘ ਸੰਧੂ ਨੇ ਦੱਸਿਆ ਕਿ ਮਾਮੂਲੀ ਤਕਰਾਰ ਹੋਣ ਕਾਰਨ ਕਰਮ ਸਿੰਘ ਕਾਲੂ ਪੁੱਤਰ ਬਾਵਾ ਸਿੰਘ ਅਤੇ ਉਸਦੇ ਭਰਾ ਘੋਗਾ ਉਰਫ ਸੋਨੂੰ ਅਤੇ ਬਲਵਿੰਦਰ ਸਿੰਘ ਉਰਫ ਮਿੰਟਾ ਪੁੱਤਰ ਕਰਮ ਸਿੰਘ ਵਾਸੀਆਂ ਪਿੰਡ ਜੈਠੂਵਾਲ ਨੇ ਬਿਕਰਮ ਸਿੰਘ ਪੁੱਤਰ ਦਿਲਬਾਗ ਸਿੰਘ ਜੇਠੂਵਾਲ ਦਾ ਕਤਲ ਕਰ ਦਿੱਤਾ ਸੀ।

ਇਸ ਸਬੰਧੀ ਮ੍ਰਿਤਕ ਦੀ ਮਾਤਾ ਕੁਲਵੰਤ ਕੌਰ ਦੇ ਬਿਆਨ ਦਰਜ ਕਰਨ ਉਪਰੰਤ ਬਾਰੀਕੀ ਨਾਲ ਜਾਂਚ ਕਰਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਅਤੇ ਮੁੱਖ ਦੋਸ਼ੀ ਕਰਮ ਸਿੰਘ ਪੁਲਸ ਦੀ ਗ੍ਰਿਫਤ ਵਿੱਚ ਹੈ। ਦੂਜੇ ਦੋਸ਼ੀਆਂ ਦੀ ਭਾਲ ਜਾਰੀ ਹੈ, ਇਸ ਮੌਕੇ ਏ. ਐੱਸ. ਆਈ. ਵਿਜੇ ਕੁਮਾਰ ਸਮੇਤ ਪੁਲਸ ਪਾਰਟੀ ਦੇ ਮੁਲਾਜ਼ਮ ਹਾਜ਼ਰ ਸਨ।


author

Gurminder Singh

Content Editor

Related News