ਜਲੰਧਰ 'ਚ ਦਿੱਸਿਆ 'ਪੰਜਾਬ ਬੰਦ' ਦਾ ਪੂਰਾ ਅਸਰ, ਬਾਰਿਸ਼ ਦੇ ਬਾਵਜੂਦ ਸੜਕਾਂ 'ਤੇ ਡਟੇ ਲੋਕ (ਵੀਡੀਓ)

8/13/2019 1:38:35 PM

ਜਲੰਧਰ (ਮਹੇਸ਼, ਮਾਹੀ, ਸੋਨੂੰ)— ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦੇ ਵਿਰੋਧ 'ਚ ਅੱਜ ਪੂਰਨ ਤੌਰ 'ਤੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਭਾਰੀ ਬਾਰਿਸ਼ ਦੇ ਬਾਵਜੂਦ ਰਵਿਦਾਸ ਭਾਈਚਾਰੇ ਵੱਲੋਂ ਸੜਕਾਂ 'ਤੇ ਉਤਰ ਕੇ ਜਲੰਧਰ-ਅੰਮ੍ਰਿਤਸਰ ਹਾਈਵੇਅ, ਹੁਸ਼ਿਆਰਪੁਰ ਹਾਈਵੇਅ, ਦਿੱਲੀ-ਜਲੰਧਰ ਹਾਈਵੇਅ ਸਮੇਤ ਮਕਸੂਦਾਂ ਦੇ ਸ੍ਰੀ ਗੁਰੂ ਰਵਿਦਾਸ ਨਗਰ ਮੁਹੱਲਾ, ਅੰਗਦ ਨਗਰ, ਬੋਹੜ ਵਾਲਾ ਮੁਹੱਲਾ, ਨਾਗਰਾ ਪਿੰਡ, ਲਿੱਦੜਾ ਪਿੰਡ, ਲੁੱਸੀ ਪਿੰਡ, ਵਿੱਧੀਪੁਰ ਪਿੰਡ, ਮੁਹੱਲਾ ਕੁਲੀਆ, ਗੁਰਬਚਨ ਨਗਰ, ਆਦਮਪੁਰ, ਭੋਗਪੁਰ, ਪਠਾਨਕੋਟ ਬਾਈਪਾਸ, ਬੂਟਾ ਮੰਡੀ ਸਮੇਤ ਜਲੰਧਰ 'ਚ ਆਦਿ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਜਾਂਦੀ ਸੜਕ 'ਤੇ ਵੀ ਭਾਰੀ ਰੋਸ ਪ੍ਰਦਰਸ਼ਨ ਜਾਰੀ ਹੈ। 

PunjabKesari

ਪੰਜਾਬ ਬੰਦ ਦਾ ਸਭ ਤੋਂ ਜ਼ਿਆਦਾ ਅਸਰ ਜਲੰਧਰ, ਲੁਧਿਆਣਾ, ਕਪੂਰਥਲਾ, ਸਮਾਨਾ ਅਤੇ ਫਾਜ਼ਿਲਕਾ 'ਚ ਦੇਖਣ ਨੂੰ ਮਿਲ ਰਿਹਾ ਹੈ। ਰਾਹ ਜਾਂਦੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਦਿਰ ਢਾਹੁਣ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

 

PunjabKesari

ਮੋਦੀ ਸਰਕਾਰ ਤੇ ਦਿੱਲੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕਰ ਰਹੇ ਹਨ। ਜਲੰਧਰ 'ਚ ਪੰਜਾਬ ਬੰਦ ਦੇ ਅਸਰ ਦੌਰਾਨ ਪ੍ਰਦਰਸ਼ਨਾਕਰੀਆਂ ਨੇ ਮਕਸੂਦਾਂ ਨੇੜੇ ਜ਼ਿੰਦਾ ਪਿੰਡ ਫਾਟਕ ਕੋਲ ਰੇਲਵੇ ਟਰੈਕ 'ਤੇ ਟਰੇਨ ਨੂੰ ਵੀ ਰੋਕਿਆ।

PunjabKesari

 

PunjabKesari

ਨਕੋਦਰ ਚੌਕ ਵਿਖੇ ਔਰਤਾਂ ਵੱਲੋਂ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ।

PunjabKesari

ਸਰਬ ਮਲਟੀਪਲੈਕਸ ਨੇੜੇ ਵੀ ਭਾਰੀ ਜਾਮ ਲਗਾ ਕੇ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

PunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

This news is Edited By shivani attri