ਮੰਦਿਰ ਤੋੜਨ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ

08/10/2019 5:40:35 PM

ਟਾਂਡਾ (ਮੋਮੀ, ਪੰਡਿਤ)— ਦਿੱਲੀ ਸਥਿਤ ਪ੍ਰਾਚੀਨ ਸ੍ਰੀ ਗੁਰੂ ਰਵਿਦਾਸ ਮੰਦਿਰ ਨੂੰ ਤੋੜੇ ਜਾਣ ਦੀ ੋਕੋਸ਼ਿਸ਼ ਦੇ ਵਿਰੋਧ 'ਚ ਅੱਜ ਟਾਂਡਾ ਵਿਖੇ ਸਮੂਹ ਰਵਿਦਾਸ ਭਾਈਚਾਰੇ ਵੱਲੋਂ ਕੇਂਦਰ ਤੇ ਦਿੱਲੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਰਵਿਦਾਸੀਆ ਭਾਈਚਾਰੇ ਵੱਲੋਂ ਜਗਤਾਰ ਸਿੰਘ ਤਾਰਾ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਦੌਰਾਨ ਸਰਕਾਰੀ ਹਸਪਤਾਲ ਚੌਕ ਤੇ ਸ਼ਹੀਦ ਚੌਕ ਟਾਂਡਾ ਵਿਖੇ ਇਕੱਠੇ ਹੋਏ ਰਵਿਦਾਸਆ ਸਮਾਜ ਦੇ ਲੋਕਾਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਗੁਰੂ ਘਰ ਨੂੰ ਤੋੜੇ ਜਾਣ ਦੀ ਕਾਰਵਾਈ ਨਾ ਰੋਕੀ ਗਈ ਤਾਂ ਸੋਮਵਾਰ 12 ਅਗਸਤ ਨੂੰ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਮੰਦਿਰ ਨੂੰ ਤੋੜਨ ਨਹੀਂ ਦੇਣਗੇ, ਕਿਉਂਕਿ ਇਸ ਮੰਦਿਰ ਦੇ ਨਾਲ ਰਵਿਦਾਸੀਆ ਸਮਾਜ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸੰਤ ਸਮਾਜ ਦੇ ਸੰਤ ਮਹਾਪੁਰਸ਼ਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਰੋਸ ਪ੍ਰਦਰਸ਼ਨ ਦੌਰਾਨ ਜਗਤਾਰ ਸਿੰਘ, ਕੇਵਲ ਸਿੰਘ, ਰਮਨ ਗੜੀ, ਪਰਮਜੀਤ ਸਿੰਘ ਆਦਿ ਮੌਜੂਦ ਸਨ।


shivani attri

Content Editor

Related News