ਪੰਜਾਬ ਭਰ 'ਚ ਰਵਿਦਾਸ ਭਾਈਚਾਰੇ ਵੱਲੋਂ ਹਾਈਵੇਅ ਜਾਮ (ਤਸਵੀਰਾਂ)

08/10/2019 5:29:55 PM

ਜਲੰਧਰ/ਫਗਵਾੜਾ (ਹਰਜੋਤ, ਸੋਨੂੰ, ਮਾਹੀ)— ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੇ ਸਬੰਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਗੁੱਸੇ ਵਜੋ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਭਰ 'ਚ ਹਾਈਵੇਅ ਜਾਮ ਕੀਤੇ ਗਏ। ਲੋਕਾਂ ਵੱਲੋਂ ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਕੇਂਦਰ ਤੇ ਦਿੱਲੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਦੱਸ ਦੇਈਏ ਕਿ ਸੁਪਰੀਮ ਕੋਰਟ ਵੱਲੋਂ ਦਿੱਲੀ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁਰਾਣੇ ਗੁਰੁਦੁਆਰੇ ਨੂੰ ਤੋੜਨ ਦਾ ਫੈਸਲਾ ਸੁਣਾਇਆ ਗਿਆ ਹੈ।

PunjabKesari

ਇਸ ਤੋਂ ਇਲਾਵਾ ਪਿਛਲੇ ਇਕ ਘੰਟੇ ਤੋਂ ਫਗਵਾੜਾ-ਜਲੰਧਰ ਹਾਈਵੇਅ 'ਤੇ ਵੀ ਲੋਕਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਲੁਧਿਆਣਾ ਹਾਈਵੇਅ ਨੂੰ ਬੰਦ ਦਿੱਤਾ ਗਿਆ ਸੀ। ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਨੰਬਰ-8 ਦੀ ਪੁਲਸ ਦੇ ਇਲਾਵਾ ਟ੍ਰੈਫਿਕ ਕਰਮਚਾਰੀ ਮੌਕੇ 'ਤੇ ਪਹੁੰਚੇ ਹਨ ਅਤੇ ਸਥਿਤੀ ਦਾ ਜਾਇਜ਼ਾ ਲਿਆ।

PunjabKesariਇਸ ਮੌਕੇ ਪ੍ਰਦਰਸ਼ਨਾਕਰੀਆਂ ਨੇ ਕਿਹਾ ਕਿ ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਸਿੱਧ ਪ੍ਰਾਚੀਨ ਮੰਦਿਰ ਹੈ, ਜਿਸ ਦੇ ਨਾਲ ਰਵਿਦਾਸ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਇਸ ਮੰਦਿਰ ਨੂੰ ਤੋੜਨ ਨਹੀਂ ਦਿੱਤਾ ਜਾਵੇਗਾ। 
PunjabKesari

ਹਾਈਵੇਅ ਜਾਮ ਹੋਣ ਨੂੰ ਲੈ ਕੇ ਭਾਰੀ ਗਿਣਤੀ 'ਚ ਵਾਹਨ ਹਾਈਵੇਅ 'ਤੇ ਫਸੇ ਰਹੇ ਸਨ। ਜਿਸ ਦੇ ਚਲਦਿਆਂ ਰੂਟਸ ਨੂੰ ਡਾਇਵਰਟ ਕੀਤਾ ਗਿਆ। ਫਗਵਾੜਾ ਵਾਲੀ ਟ੍ਰੈਫਿਕ ਹੁਸ਼ਿਆਰਪੁਰ ਵੱਲੋਂ ਕੱਢੀ ਗਈ। ਇਸ ਦੇ ਇਲਾਵਾ ਮਕਸੂਦਾਂ ਦੀ ਟ੍ਰੈਫਿਕ ਨੂੰ ਪਿੰਡਾਂ ਦੇ ਰਸਤੇ ਰਾਹੀਂ ਕੱਢਿਆ ਗਿਆ।

PunjabKesari
 


shivani attri

Content Editor

Related News