ਪਾਰਕ ’ਚ ਸੈਰ ਕਰ ਰਹੇ ਬਜ਼ੁਰਗਾਂ ’ਤੇ ਹਮਲਾ, ਕੀਤੇ ਲਹੂ-ਲੁਹਾਨ

Monday, Mar 08, 2021 - 03:46 PM (IST)

ਪਾਰਕ ’ਚ ਸੈਰ ਕਰ ਰਹੇ ਬਜ਼ੁਰਗਾਂ ’ਤੇ ਹਮਲਾ, ਕੀਤੇ ਲਹੂ-ਲੁਹਾਨ

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਘਰਾਚੋਂ ਵਿਖੇ ਅੱਜ ਸ਼ਰਾਬ ਦੇ ਨਸ਼ੇ ’ਚ ਧੁੱਤ ਇਕ ਵਿਅਕਤੀ ਵੱਲੋਂ ਪਾਰਕ ’ਚ ਸੀਨੀਅਰ ਸਿਟੀਜ਼ਨਾਂ ਉਪਰ ਤੰਗਲੀ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰਕੇ ਮੌਕੇ ਤੋਂ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਵਿਅਕਤੀਆਂ ਹਰਵਿੰਦਰ ਸਿੰਘ, ਚਮਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਘਰਾਚੋਂ ਵਿਖੇ ਦੁਰਗਾ ਮਾਤਾ ਮੰਦਿਰ ਅਤੇ ਬਿਜਲੀ ਬੋਰਡ ਦਫ਼ਤਰ ਨੇੜੇ ਬਣੇ ਪਾਰਕ ’ਚ ਬੈਠੇ ਸਨ ਅਤੇ ਇਨ੍ਹੇ ’ਚ ਇਥੇ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ’ਚ ਧੁੱਤ ਪਿੰਡ ਦਾ ਇਕ ਵਿਅਕਤੀ ਆਇਆ, ਜਿਸ ਦੇ ਹੱਥ ’ਚ ਖ਼ੇਤੀਬਾੜੀ ਦੇ ਕੰਮ ’ਚ ਵਰਤੋਂ ’ਚ ਆਉਣ ਵਾਲੀ ਤੰਗਲੀ ਫੜੀ ਹੋਈ ਸੀ। ਉਸ ਨੇ ਪਾਰਕ ’ਚ ਆ ਕੇ ਇਕ ਵਿਅਕਤੀ ਤੋਂ ਉਸ ਦੀ ਸਕੂਟਰੀ ਮੰਗੀ ਅਤੇ ਉਕਤ ਵਿਅਕਤੀ ਵੱਲੋਂ ਉਸ ਨੂੰ ਆਪਣੀ ਸਕੂਟਰੀ ਦੇਣ ਤੋਂ ਜਵਾਬ ਦੇ ਦਿੱਤਾ। ਜਿਸ ਤੋਂ ਬਾਅਦ ਉਕਤ ਕਥਿਤ ਸ਼ਰਾਬ ਦੇ ਨਸ਼ੇ ’ਚ ਧੁੱਤ ਵਿਅਕਤੀ ਨੇ ਪਾਰਕ ’ਚ ਆਪਣੇ ਘਰ ਜਾ ਰਹੇ ਸੇਵਾ ਮੁਕਤ ਵੈਟਨਰੀ ਡਾਕਟਰ ਨਜ਼ੀਰ ਖਾਨ ਪੁੱਤਰ ਬਾਬੂ ਖਾਨ ਉਪਰ ਤੰਗਲੀ ਨਾਲ ਹਮਲੇ ਕਰ ਦਿੱਤੇ ਅਤੇ ਨਜ਼ੀਰ ਖਾਨ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕਤਲ ਕੀਤੇ ਬੱਚਿਆਂ ਦਾ ਹੋਇਆ ਪੋਸਟਮਾਰਟਮ, ਸਾਹਮਣੇ ਆਈਆਂ ਹੈਰਾਨ ਕਰਨ ਵਾਲੀਆਂ ਗੱਲਾਂ

PunjabKesari

ਜਿਸ ਤੋਂ ਬਾਅਦ ਉਕਤ ਸ਼ਰਾਬੀ ਵਿਅਕਤੀ ਨੇ ਫਿਰ ਪਾਰਕ ’ਚ ਤਾਸ਼ ਖੇਡ ਰਹੇ ਇਕ ਹੋਰ ਸੀਨੀਅਰ ਸਿਟੀਜ਼ਨ ਕਰਨੈਲ ਸਿੰਘ ਪੁੱਤਰ ਸਰਵਨ ਸਿੰਘ ’ਤੇ ਤੰਗਲੀ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਰਾਬੀ ਨੇ ਕਰਨੈਲ ਸਿੰਘ ਦੇ ਪਹਿਲਾਂ ਪੇਟ ’ਚ ਤੰਗਲੀ ਮਾਰੀ ਅਤੇ ਫਿਰ ਸਿਰ ’ਚ ਤੰਗਲੀ ਨਾਲ ਕਈ ਵਾਰ ਕਰਕੇ ਉਸ ਨੂੰ ਵੀ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸੂਚਨਾ ਪਹਿਲਾਂ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਦੋਵੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਤੀ। ਜਿਨ੍ਹਾਂ ਵੱਲੋਂ ਇਕ ਨਿੱਜੀ ਵਾਹਨ ਰਾਹੀ ਦੋਵਾਂ ਨੂੰ ਇਲਾਜ ਲਈ ਸੰਗਰੂਰ ਵਿਖੇ ਲਿਜਾਇਆ ਗਿਆ। ਇਸ ਘਟਨਾ ਦੀ ਸੂਚਨਾ ਪਿੰਡ ਵਾਸੀਆਂ ਵੱਲੋਂ ਪੁਲਸ ਨੂੰ ਵੀ ਦਿੱਤੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਜੋ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਹੈ। ਅਕਸਰ ਹੀ ਪਿੰਡ ’ਚ ਇਸੇ ਤਰ੍ਹਾਂ ਘੁੰਮਦਾ ਰਹਿਦਾ ਹੈ। ਜਿਸ ਤੋਂ ਪਿੰਡ ਵਾਸੀਆਂ ਨੂੰ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਸੰਬੰਧੀ ਸਥਾਨਕ ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਅਸੀਂ ਉਕਤ ਵਿਅਕਤੀ  ਨੂੰ ਗ੍ਰਿਫਤਾਰ ਕਰਨ ਲਈ ਪੁਲਸ ਪਾਰਟੀ ਭੇਜ ਦਿੱਤੀ ਹੈ ਅਤੇ ਜਲਦ ਹੀ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਟਾਂਡਾ ’ਚ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਵਿਸ਼ਾਲ ਰੋਸ ਧਰਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Anuradha

Content Editor

Related News