ਖੁੱਲ੍ਹੇ ਆਸਮਾਨ ਹੇਠ ਰੱਖ ਵੇਚੀਆਂ ਜਾ ਰਹੀਆਂ ਖਾਣ-ਪੀਣ ਦੀਆਂ ਵਸਤੂਆਂ, ਲੋਕ ਹੋ ਰਹੇ ਬੀਮਾਰੀਆਂ ਦੇ ਸ਼ਿਕਾਰ

Monday, Jun 12, 2023 - 06:14 PM (IST)

ਖੁੱਲ੍ਹੇ ਆਸਮਾਨ ਹੇਠ ਰੱਖ ਵੇਚੀਆਂ ਜਾ ਰਹੀਆਂ ਖਾਣ-ਪੀਣ ਦੀਆਂ ਵਸਤੂਆਂ, ਲੋਕ ਹੋ ਰਹੇ ਬੀਮਾਰੀਆਂ ਦੇ ਸ਼ਿਕਾਰ

ਤਰਨ ਤਾਰਨ (ਰਮਨ)- ਅੱਤ ਦੀ ਗਰਮੀ ਦੌਰਾਨ ਆਏ ਦਿਨ ਮੌਸਮ ’ਚ ਹੋ ਰਹੀ ਤਬਦੀਲੀ ਦੇ ਚੱਲਦਿਆਂ ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ’ਚ ਵਿਕਣ ਵਾਲੀਆਂ ਘਟੀਆ ਮਟੀਰੀਅਲ ਨਾਲ ਤਿਆਰ ਖਾਣ-ਪੀਣ ਵਾਲੀਆਂ ਵਸਤੂਆਂ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ। ਵਸਤੂਆਂ ਖਾਣ-ਪੀਣ ਨਾਲ ਲੋਕਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਹੈਰਾਨੀ ਦੀ ਵੱਡੀ ਗੱਲ ਇਹ ਹੈ ਕਿ ਸਥਾਨਕ ਸ਼ਹਿਰ ’ਚ ਕੁਝ ਸਵੀਟਸ਼ਾਪ ਅਤੇ ਹਲਵਾਈਆਂ ਵਲੋਂ ਸ਼ਰੇਆਮ ਸੜਕਾਂ ਉੱਪਰ ਖੁੱਲ੍ਹੇ ਆਸਮਾਨ ਹੇਠ ਸਵਾਦਿਸ਼ਟ ਸਨੈਕਸ ਵੇਚਣ ਦਾ ਕਾਰੋਬਾਰ ਲੰਮੇਂ ਸਮੇਂ ਤੋਂ ਜਾਰੀ ਹੈ, ਇਨ੍ਹਾਂ ਸਨੈੱਕਸ ਉੱਪਰ ਬੈਠੀਆਂ ਮੱਖੀਆਂ ਕਾਰਨ ਲੋਕ ਟਾਈਫਾਈਡ, ਦਸਤ ਅਤੇ ਡਾਈਰ੍ਹੀਆ ਵਰਗੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਮਾਜ ਸੇਵੀਆਂ ਵਲੋਂ ਇਸ ਹੋ ਰਹੇ ਸਿਹਤ ਨਾਲ ਖਿਲਵਾਡ਼ ਨੂੰ ਰੋਕਣ ਲਈ ਸਿਹਤ ਵਿਭਾਗ ਪਾਸੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ- ਦੀਨਾਨਗਰ ਦੇ ਵਿਕਰਮਜੀਤ ਨੇ ਕੈਨੇਡਾ 'ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਮਾਂ ਦਾ ਸੁਫ਼ਨਾ ਹੋਇਆ ਪੂਰਾ

ਸਿਹਤ ਨਾਲ ਹੋ ਰਿਹਾ ਖਿਲਵਾੜ- ਸਥਾਨਕ ਸ਼ਹਿਰ ਦੇ ਕੁਝ ਸਵੀਟਸ਼ਾਪ ਅਤੇ ਹਲਵਾਈਆਂ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਜਿੱਥੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕ ਬੀਮਾਰ ਹੋ ਰਹੇ ਹਨ। ਸਥਾਨਕ ਸ਼ਹਿਰ ਤੋਂ ਇਲਾਵਾ ਸਰੱਹਦੀ ਖੇਤਰਾਂ ਆਦਿ ਇਲਾਕਿਆਂ ’ਚ ਘਟੀਆ ਕਿਸਮ ਦੀਆਂ ਵਸਤੂਆਂ ਸ਼ਰੇਆਮ ਵਿਕ ਰਹੀਆਂ ਹਨ, ਜਿਨ੍ਹਾਂ ’ਚ ਕਈ ਤਰ੍ਹਾਂ ਦੇ ਬਨਾਉਟੀ ਰੰਗਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਸਥਾਨਕ ਸ਼ਹਿਰ ’ਚ ਕੁਝ ਸਵੀਟਸ਼ਾਪ ਮਾਲਕਾਂ ਵਲੋਂ ਸਿਹਤ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਤਿਆਰ ਕੀਤੇ ਗਏ ਸਨੈਕਸ ਨੂੰ ਜਿੱਥੇ ਘਟੀਆ ਤੇਲ ’ਚ ਫ਼ਰਾਈ ਕੀਤਾ ਜਾ ਰਿਹਾ ਹੈ ਉੱਥੇ ਇਨ੍ਹਾਂ ਸਨੈਕਸ ਨੂੰ ਸ਼ਰੇਆਮ ਖੁੱਲ੍ਹੇ ਆਸਮਾਨ ਹੇਠ ਮੱਖੀਆਂ ਦੀ ਨਿਗਰਾਨੀ ਹੇਠ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਦੌਰਾਨ ਜ਼ਿਲੇ ਅੰਦਰ ਵਿਕਣ ਵਾਲੇ ਤਾਜ਼ੇ ਫੱਲਾਂ ਦੇ ਜੂਸ ’ਚ ਬਨਾਉਟੀ ਰੰਗ ਦੀ ਵਰਤੋਂ ਵੀ ਧੜੱਲੇ ਨਾਲ ਜ਼ਾਰੀ ਹੈ।

ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈੱਸ ਵੇਅ ’ਤੇ ਖ਼ਤਰੇ ਦੇ ਮੰਡਰਾਉਣ ਲੱਗੇ ਬੱਦਲ, ਜਥੇਬੰਦੀਆਂ ਦੀ ਅੜੀ ਕਾਰਨ ਕੈਂਸਲ ਹੋ ਸਕਦੈ ਪ੍ਰਾਜੈਕ

ਬੱਚੇ ਹੋ ਰਹੇ ਬੀਮਾਰ-ਬੱਚਿਆਂ ਰੋਗਾਂ ਦੇ ਮਾਹਿਰ ਡਾ. ਰਾਜ ਕੁਮਾਰ ਪੂਨੀਆਂ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਅਤੇ ਬਾਜ਼ਾਰੀ ਘਟੀਆ ਵਸਤੂਆਂ ਦੇ ਇਸਤੇਮਾਲ ਨਾਲ ਬੱਚੇ ਟਾਈਫਾਈਡ, ਦਸਤ ਅਤੇ ਡਾਈਰ੍ਹੀਆ ਆਦਿ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ- ਮੀਂਹ ਕਾਰਨ ਤਾਪਮਾਨ ’ਚ ਗਿਰਾਵਟ, ਗਰਮੀ ਘਟੀ, ਸੂਬੇ ’ਚ ਪੰਜ ਦਿਨਾਂ ਲਈ ਯੈਲੋ ਅਲਰਟ

ਕੀਤੀ ਜਾਵੇਗੀ ਕਾਰਵਾਈ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (ਵਾਧੂ ਚਾਰਜ) ਸੰਦੀਪ ਰਿਸ਼ੀ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਿਸੇ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਸ ਬਾਬਤ ਸਬੰਧਿਤ ਬਿਜਨੈੱਸ ਅਪ੍ਰੇਟਰਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਸਿਹਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ- 14 ਸਾਲਾ ਅਨਮੋਲਪ੍ਰੀਤ ਨੂੰ ਅਣਪਛਾਤੀ ਗੱਡੀ ਨੇ ਦਰੜਿਆ, ਮੌਕੇ 'ਤੇ ਹੋਈ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News