ਭੂਚਾਲ ਦੇ ਝਟਕੇ ਨਾਲ ਲੋਕ ਦਹਿਸ਼ਤ ''ਚ

02/01/2018 1:11:09 AM

ਰੂਪਨਗਰ, (ਕੈਲਾਸ਼)- ਸ਼ਹਿਰ 'ਚ ਅੱਜ ਦੁਪਹਿਰ ਕਰੀਬ ਸਾਢੇ 12 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਅਹਿਸਾਸ ਹੁੰਦੇ ਹੀ ਕੁਝ ਦੁਕਾਨਦਾਰ ਅਤੇ ਮੁਹੱਲਾ ਨਿਵਾਸੀ ਘਰਾਂ ਤੋਂ ਬਾਹਰ ਨਿਕਲ ਆਏ। ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰੀਤ ਕਾਲੋਨੀ ਸਥਿਤ ਦੁਕਾਨਦਾਰ ਵਰੁਣ, ਜਗਦੀਸ਼, ਵਿਨੀਤ, ਨਰਿੰਦਰ, ਅਭਿਜੀਤ ਅਤੇ ਦਲਜੀਤ ਆਦਿ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਭੂਚਾਲ ਦਾ ਝਟਕਾ ਮਹਿਸੂਸ ਹੋਇਆ ਤਾਂ ਉਹ ਤੁਰੰਤ ਆਪਣੀਆਂ ਦੁਕਾਨਾਂ ਤੋਂ ਬਾਹਰ ਨਿਕਲ ਆਏ। ਉਨ੍ਹਾਂ ਦੱਸਿਆ ਕਿ ਭੂਚਾਲ ਦੌਰਾਨ ਉਨ੍ਹਾਂ ਨੂੰ ਬੰਦ ਪੱਖੇ ਵੀ ਹਿਲਦੇ ਦਿਖਾਈ ਦਿੱਤੇ। ਖਬਰ ਲਿਖੇ ਜਾਣ ਤੱਕ ਭੂਚਾਲ ਦੇ ਝਟਕਿਆਂ ਨੂੰ ਲੈ ਕੇ ਕਿਸੇ ਪ੍ਰਕਾਰ ਦੇ ਨੁਕਸਾਨ ਦਾ ਕੋਈ ਸਮਾਚਾਰ ਪ੍ਰਾਪਤ ਨਹੀਂ ਹੋਇਆ।


Related News