ਕੋਰੋਨਾਵਾਇਰਸ ਦਾ ਇੰਝ ਮੁਕਾਬਲਾ ਕਰਨਗੇ ਮੋਗਾ-ਬਰਨਾਲਾ ਦੇ ਲੋਕ

Saturday, Mar 21, 2020 - 05:13 PM (IST)

ਬਰਨਾਲਾ/ਮੋਗਾ (ਵਿਵੇਕ/ਕੁਨਾਲ ਬਾਂਸਲ)—ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਪੈਰ ਪਸਾਰ ਚੁੱਕਿਆ ਹੈ, ਜਿਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਉੱਚਿਤ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਤਹਿਤ 22 ਮਾਰਚ (ਐਤਵਾਰ) ਨੂੰ ਪੂਰੇ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਜਨਤਾ ਕਰਫਿਊ' ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਮੋਗਾ ਅਤੇ ਬਰਨਾਲਾ ਦੇ ਲੋਕਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ।

PunjabKesari

ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਆਟੋ ਅਤੇ ਪ੍ਰਾਈਵੇਟ ਬੱਸਾਂ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ ਉੱਥੇ ਬਰਨਾਲਾ 'ਚ ਸਮਾਜਸੇਵੀ ਨੌਜਵਾਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਮਾਸਕ, ਗਲਵਜ਼ ਅਤੇ ਸੈਨੇਟਾਈਜ਼ਰ ਫ੍ਰੀ 'ਚ ਵੰਡੇ ਜਾ ਰਹੇ ਹਨ। ਸਮਾਜ ਸੇਵਾ ਕਰ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਲੋਕ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਇਸ ਭਿਆਨਕ ਬੀਮਾਰੀ ਤੋਂ ਬਚਾਇਆ ਜਾ ਸਕੇ। ਦੂਜੇ ਪਾਸੇ ਸਰਕਾਰ ਨੇ ਆਟੋ ਵੀ ਬੰਦ ਕਰਵਾ ਦਿੱਤੇ ਹਨ ਜਿਸ ਦੇ ਕਾਰਨ ਲੋਕਾਂ ਦੀ ਸਹੂਲਤ ਲਈ 5 ਗੱਡੀਆਂ ਫਰੀ ਸੇਵਾ ਨਿਭਾ ਰਹੀਆਂ ਹਨ।

PunjabKesari

ਇਸ ਤੋਂ ਇਲਾਵਾ ਜਨਤਾ ਕਰਫਿਊ ਦੇ ਸਮਰਥਨ 'ਚ ਮੋਗਾ ਜ਼ਿਲਾ ਵੀ ਕਾਫੀ ਹੁੰਘਾਰਾ ਭਰ ਰਿਹਾ ਹੈ। ਮੋਗਾ ਜ਼ਿਲੇ 'ਚ ਦੌਰੇ ਦੌਰਾਨ ਜਿੱਥੇ ਬੱਸ ਅੱਡਾ ਸੁੰਨਾ ਮਿਲਿਆ, ਉੱਥੇ ਹੀ ਬਾਜ਼ਾਰਾਂ 'ਚ ਵੀ ਸੰਨਾਟਾ ਛਾਇਆ ਹੋਇਆ ਸੀ। ਬੱਸ ਅੱਡੇ ਤੋਂ ਸਿਰਫ 6-7 ਬੱਸਾਂ ਹੀ ਚੱਲੀਆਂ ਜਿਨ੍ਹਾਂ 'ਚ ਸਿਰਫ 20-20 ਸਵਾਰੀਆਂ ਹੀ ਬਿਠਾਈਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਹੈ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਅੱਜ ਪ੍ਰਾਈਵੇਟ ਬੱਸਾਂ ਅਗਲੇ ਆਦੇਸ਼ ਆਉਣ ਤੱਕ ਬਿਲਕੁਲ ਹੀ ਬੰਦ ਕਰ ਦਿੱਤੀਆਂ ਗਈਆਂ ਅਤੇ ਜੋ ਰੂਟ ਸਰਕਾਰ ਦੇ ਦੱਸੇ ਰੂਟਾਂ 'ਤੇ ਸਵੇਰ ਤੋਂ ਲਗਭਗ ਸਿਰਫ 7 ਬੱਸਾਂ ਹੀ ਭੇਜੀਆਂ ਗਈਆਂ।

PunjabKesari

ਦੁਕਾਨਦਾਰਾਂ ਦਾ ਕਹਿਣ ਹੈ ਕਿ ਜਿੱਥੇ ਲੋਕ ਘਰਾਂ 'ਚ ਹੀ ਰਹਿ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ, ਉੱਥੇ ਹੀ ਔਰਤਾਂ ਨੇ ਦੱਸਿਆ ਹੈ ਕਿ ਕੱਲ ਅਸੀ ਜਨਤਾ ਕਰਫਿਊ ਦਾ ਸਮਰਥਨ ਕਰ ਰਹੇ ਹਾਂ ਅਤੇ ਘਰਾਂ 'ਚ ਹੀ ਰਹਾਂਗੇ।


Iqbalkaur

Content Editor

Related News