ਦਿੱਲੀ ਤੇ ਪੰਜਾਬ ਦੇ ਲੋਕਾਂ ਨੂੰ ਹੁਣ ਪਰਾਲੀ ਦੇ ਧੂੰਏਂ ਤੋਂ ਹਮੇਸ਼ਾ ਲਈ ਮਿਲੇਗੀ ਮੁਕਤੀ, ਤਿਆਰ ਹੋਇਆ ਮਾਸਟਰ ਪਲਾਨ

10/25/2023 10:58:39 AM

ਨੈਸ਼ਨਲ ਡੈਸਕ– ਰਾਸ਼ਟਰੀ ਰਾਜਧਾਨੀ ਦੇ ਵਾਤਾਵਰਣ ਨੂੰ ਲੈ ਕੇ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਕਰ ਰਹੀ ਹੈ। ਰਾਏ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਨਾਲ ਹੀ ਕਿਹਾ ਕਿ ਦਿੱਲੀ ਸਰਕਾਰ ‘ਵਿੰਟਰ ਐਕਸ਼ਨ ਪਲਾਨ’ ਲੈ ਕੇ ਆਉਣ ਦੀ ਤਿਆਰੀ ਕਰ ਰਹੀ ਹੈ।

ਇਸ ਦੇ ਨਾਲ ਹੀ ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਦਮ ਘੁੱਟਣ ਵਾਲੀ ਹਵਾ ਦੇ ਵਿਚਕਾਰ ਲੋਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਪਰਾਲੀ ਦੇ ਧੂੰਏਂ ਤੋਂ ਦਿੱਲੀ ਦੇ ਲੋਕਾਂ ਦਾ ਇਕ ਵਾਰ ਫਿਰ ਸਾਹ ਘੁੱਟ ਰਿਹਾ ਹੈ, ਅਗਲੇ ਤਿੰਨ-ਚਾਰ ਸਾਲਾਂ ’ਚ ਇਸ ਤੋਂ ਪੂਰੀ ਤਰ੍ਹਾਂ ਰਾਹਤ ਮਿਲ ਸਕਦੀ ਹੈ। ਦਰਅਸਲ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਖੇਤਾਂ ’ਚੋਂ ਪਰਾਲੀ ਨੂੰ ਇਕੱਠਾ ਕਰਨ, ਇਸ ਨੂੰ ਸਟੋਰ ਕਰਨ ਤੇ ਫਿਰ ਇਸ ਤੋਂ ਬਾਲਣ ਬਣਾਉਣ ਲਈ ਠੋਸ ਪ੍ਰਬੰਧ ਕੀਤੇ ਜਾ ਰਹੇ ਹਨ।

ਪਰਾਲੀ ਦੇ ਧੂੰਏਂ ਨੂੰ ਖ਼ਤਮ ਕਰਨ ਲਈ ਸਰਕਾਰ ਦਾ ਮਾਸਟਰ ਪਲਾਨ
ਪਰਾਲੀ ਦੇ ਇਲਾਜ ਲਈ ਪੰਜਾਬ ’ਚ 200 ਤੇ ਹਰਿਆਣਾ ’ਚ 120 ਦੇ ਕਰੀਬ ਬਾਇਓ ਗੈਸ ਪਲਾਂਟ ਲਗਾਏ ਜਾਣੇ ਹਨ। ਇਹ ਪਲਾਂਟ ਇਸ ਦੇ ਆਲੇ-ਦੁਆਲੇ 10 ਕਿਲੋਮੀਟਰ ਦੇ ਖ਼ੇਤਰ ਨੂੰ ਕਵਰ ਕਰਨਗੇ। ਹਰ ਰੋਜ਼ ਕਰੀਬ 300 ਟਨ ਪਰਾਲੀ ਦੀ ਖ਼ਪਤ ਕਰਨ ਦੀ ਯੋਜਨਾ ਹੈ। ਇਸ ਨਾਲ 200 ਟਨ ਕੋਲਾ ਤੇ 250 ਟਨ ਪਸ਼ੂ ਚਾਰਾ ਪੈਦਾ ਹੋਵੇਗਾ। ਪਲਾਂਟ ਦੇ ਕਵਰ ਏਰੀਆ ਵਿਚਲੀ ਸਾਰੀ ਪਰਾਲੀ ਨੂੰ ਗੰਢਾਂ ’ਚ ਬਦਲ ਕੇ ਉਥੇ ਲਿਆਂਦਾ ਜਾਵੇਗਾ। ਇਨ੍ਹਾਂ ਗੰਢਾਂ ਤੋਂ ਬਾਇਓ ਗੈਸ ਬਣਾਈ ਜਾਵੇਗੀ। ਇਸ ਪਰਾਲੀ ਦੇ ਬਦਲੇ ਕਿਸਾਨਾਂ ਨੂੰ ਨਕਦ ਰਾਸ਼ੀ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : Delhi Metro 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਤੋਂ ਬਦਲ ਜਾਵੇਗਾ ਮੈਟਰੋ ਦਾ ਪੂਰਾ ਰੂਟੀਨ

ਇਸ ਦੇ ਨਾਲ ਹੀ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ, ‘‘ਦੀਵਾਲੀ ਦਾ ਤਿਉਹਾਰ ਨੇੜੇ ਹੈ, ਦਿੱਲੀ ਸਰਕਾਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਰ ਪਾਸਿਓਂ ਤਿਆਰੀਆਂ ਕਰ ਰਹੀ ਹੈ। ਅਸੀਂ ਹਰ ਉਸ ਕਾਰਕ ਦੀ ਜਾਂਚ ਕਰ ਰਹੇ ਹਾਂ, ਜੋ ਦਿੱਲੀ ’ਚ ਪ੍ਰਦੂਸ਼ਣ ਨੂੰ ਵਧਾਉਣ ’ਚ ਮਦਦ ਕਰ ਸਕਦਾ ਹੈ। ਅਸੀਂ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਤਿਆਰ ਹਾਂ, ਜੋ ਨਿਯਮਾਂ ਦੀ ਉਲੰਘਣਾ ਕਰਦੇ ਹਨ। ਸਰਕਾਰ ਇਕ ‘ਵਿੰਟਰ ਐਕਸ਼ਨ ਪਲਾਨ’ ਵੀ ਤਿਆਰ ਕਰ ਰਹੀ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਦਿੱਲੀ ਦਾ AQI ਕੱਲ ਇਕ ਦਿਨ ਪਹਿਲਾਂ 300 ਤੋਂ ਉੱਪਰ ਚਲਾ ਗਿਆ ਸੀ। ਜਿਵੇਂ-ਜਿਵੇਂ ਮੌਸਮ ਬਦਲੇਗਾ, ਪ੍ਰਦੂਸ਼ਣ ਵਧੇਗਾ। ਹਾਲਾਂਕਿ, ਹੁਣ ਇਹ ਬਿਹਤਰ ਹੋ ਗਿਆ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News