ਕਾਂਗਰਸ ਤੇ ਅਕਾਲੀਆਂ ਤੋਂ ਦੁਖੀ ਪਿੰਡ ਦੇ ਸੈਂਕੜੇ ਲੋਕਾਂ ਨੇ ਫੜ੍ਹਿਆ ''ਝਾੜੂ''
Monday, Dec 28, 2020 - 04:27 PM (IST)
ਜ਼ੀਰਕਪੁਰ (ਮੇਸ਼ੀ) : ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਨਾ ਸਿਰਫ ਆਪਣੇ ਹਲਕੇ ਨੂੰ, ਸਗੋਂ ਪੂਰੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਜਿਸ ਕਾਰਨ ਇਨ੍ਹਾਂ ਪਾਰਟੀਆਂ ਦੇ ਲੋਕਾਂ ਨੇ ਆਪ ਪਾਰਟੀ ਦਾ ਪੱਲਾ ਫੜ੍ਹਿਆ। ਜਾਣਕਾਰੀ ਅਨੁਸਾਰ ਪਿੰਡ ਭਾਂਖਰਪੁਰ ਆਪ ਪਾਰਟੀ ਦੇ ਬਲਾਕ ਪ੍ਰਧਾਨ ਬਲਜੀਤ ਚੰਦ ਸ਼ਰਮਾ ਅਤੇ ਬੀਬੀ ਰਾਣੀ ਸੋਹਲ ਦੇ ਯਤਨਾਂ ਸਦਕਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ’ਚ ਮੀਟਿੰਗ ਦੌਰਾਨ ਦਰਜਨਾਂ ਪਰਿਵਾਰਾਂ ਦੇ ਸੈਂਕੜੇ ਲੋਕ ਅਕਾਲੀ ਦਲ ਅਤੇ ਕਾਂਗਰਸ ਛੱਡਕੇ ਆਪ ’ਚ ਸ਼ਾਮਲ ਹੋ ਗਏ।
ਰੰਧਾਵਾ ਨੇ ਦੱਸਿਆ ਕਿ ਅਮਨ-ਕਾਨੂੰਨ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕਿਆ ਹੈ, ਜਿਸ ਕਰਕੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਦੋਗਲੀਆਂ ਨੀਤੀਆਂ ਨੇ ਪਿੰਡ ਦੇ ਭਾਈਚਾਰੇ ਨੂੰ ਤੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜ਼ੀਰਕਪੁਰ-ਡੇਰਾਬੱਸੀ ਹਾਈਵੇਅ ’ਤੇ ਸਥਿਤ ਪਿੰਡ ਭਾਂਖਰਪੁਰ ਬੁਨਿਆਦੀ ਸਹੂਲਤਾਂ ਤੋਂ ਤਾਂ ਵਾਂਝਾ ਹੈ ਹੀ ਪਰ ਇਸ ਦੇ ਨੇੜੇ ਵਹਿੰਦੇ ਘੱਗਰ ’ਤੇ ਰੇਤ ਮਾਫੀਆ ਦਾ ਕਬਜ਼ਾ ਹੋਣ ’ਤੇ ਲਗਾਤਾਰ ਮਾਫੀਆ ਤੋਂ ਲੋਕ ਦੁਖੀ ਹਨ। ਜੇਕਰ ਪਿੰਡ ਦਾ ਵਿਅਕਤੀ ਮਿੱਟੀ ਦੀ ਇੱਕ ਬੱਠਲ ਵੀ ਚੁੱਕ ਲਵੇ ਤਾਂ ਪ੍ਰਸ਼ਾਸ਼ਨ ਵੱਲੋਂ ਉਸ 'ਤੇ ਪਰਚਾ ਦਰਜ ਕੀਤਾ ਜਾਂਦਾ ਹੈ, ਜਦੋਂ ਕਿ ਮਾਈਨਿੰਗ ਮਾਫੀਆ ਨੂੰ ਮਿਲ ਰਹੀ ਹੱਲਾਸ਼ੇਰੀ ਤੋਂ ਰਾਤ ਨੂੰ ਘਰਾਂ ’ਚ ਸੁੱਤੇ ਕਿਸਾਨਾਂ ਦੇ ਖੇਤਾਂ ਨੂੰ ਮਸ਼ੀਨਾਂ ਰਾਹੀਂ ਭੂ-ਮਾਫੀਆ ਪੁੱਟ ਲੈਂਦਾ ਹੈ, ਪੁੱਟੀ ਜ਼ਮੀਨ ਕਾਰਨ ਉਲਟਾ ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।
ਇਸ ਨੌਕਰਸ਼ਾਹੀ ਅਤੇ ਮਾਫੀਆ ਸ਼ਾਸਨ ਕਾਰਨ ਲੋਕ ਜੰਗਲਰਾਜ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਕਾਂਗਰਸ ਦੇ ਅੰਨ੍ਹੇ ਰਾਜ ’ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਲਗਾਤਾਰ ਜੁੜ ਰਹੇ ਹਨ। ਇਸ ਸਮਾਗਮ ’ਚ ਦੇਸ਼ ਰਾਜ ਸੌਹਲ, ਸੰਦੀਪ ਸੌਹਲ, ਗੌਤਮ ਧੀਮਾਨ, ਰੋਹਿਤ, ਰਿਸ਼ੀਪਾਲ ਸਿੰਘ, ਪ੍ਰਕਾਸ਼, ਬਬਨੀਤ ਸਿੰਘ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਸਤਵਿੰਦਰ ਸਿੰਘ, ਕਰਮਜੀਤ ਸਿੰਘ, ਜਸਵੀਰ ਕੌਰ, ਬਾਲਾ, ਮਨਜੀਤ ਕੌਰ, ਸੁਭਾਸ਼ ਵਾਲੀਆ, ਕਿਰਨਾ, ਸੁਨੀਤਾ, ਪੂਨਮ, ਰਜਨੀ ਅਤੇ ਸੈਂਕੜੇ ਲੋਕਾਂ ਨੂੰ ਆਪ ਪਾਰਟੀ ਦਾ ਪੱਲਾ ਪਾ ਕੇ ਸ਼ਾਮਲ ਕੀਤਾ ਗਿਆ। ਇਸ ਮੌਕੇ ਦਲਿਤ ਆਗੂ ਗੁਲਜਾਰ ਸਿੰਘ, ਕੁਲਦੀਪ ਸਿੰਘ, ਦਵਿੰਦਰ ਸੈਣੀ, ਉਜਾਗਰ ਸਿੰਘ, ਮਨਪ੍ਰੀਤ ਸਿੰਘ, ਸੁਖਬੀਰ ਸਿੰਘ, ਜੈਪਾਲ ਸਿੰਘ ਆਦਿ ਹਾਜ਼ਰ ਸਨ।