ਲੋਕ-ਹਿਤੂ ਬਜਟ, ਭਾਰਤ ਬਣੇਗਾ ਵਿਸ਼ਵ ਸ਼ਕਤੀ : ਚੁੱਘ

Wednesday, Jul 24, 2024 - 01:11 AM (IST)

ਲੋਕ-ਹਿਤੂ ਬਜਟ, ਭਾਰਤ ਬਣੇਗਾ ਵਿਸ਼ਵ ਸ਼ਕਤੀ : ਚੁੱਘ

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਮਾਣਯੋਗ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਵੱਲੋਂ ਪੇਸ਼ ਇਹ ਬਜਟ ‘ਨਵੇਂ ਭਾਰਤ’ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ’ਚ ਯੋਗਦਾਨ ਦੇਣ ਵਾਲਾ ਇਹ ਬਜਟ ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਗਰੀਬਾਂ ਨੂੰ ਅੱਗੇ ਵਧਾਉਣ ਵਾਲਾ ਬਜਟ ਹੈ। ਇਸ ਬਜਟ ’ਚ ਰੱਖਿਆ ਤੋਂ ਲੈ ਕੇ ਸਪੇਸ, ਰੇਲਵੇ, ਰੋਜ਼ਗਾਰ, ਸਿੱਖਿਆ ਅਤੇ ਸਿਹਤ ’ਤੇ ਧਿਆਨ ਦਿੰਦੇ ਹੋਏ ਦਰਮਿਆਨੇ ਵਰਗ ਨੂੰ ਰਾਹਤ ਦੇਣ ਵਾਲੇ ਐਲਾਨ ਕੀਤੇ ਗਏ ਹਨ।

ਚੁੱਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੁਨੀਆ ਦੀ ਉਭਰਦੀਆਂ ਹੋਈਆਂ ਅਰਥ-ਵਿਵਸਥਾਵਾਂ ’ਚ ਸ਼ਾਮਲ ਭਾਰਤੀ ਅਰਥ-ਵਿਵਸਥਾ ਨੂੰ ਸਮਰਪਿਤ ਮੋਦੀ ਸਰਕਾਰ ਦਾ ਇਹ ਬਜਟ ਵਿਕਾਸ ਅਤੇ ਰੋਜ਼ਗਾਰ ਦੇ ਸਾਧਨ ਪੈਦਾ ਦੇ ਨਵੇਂ ਰਿਕਾਰਡ ਸਥਾਪਿਤ ਕਰੇਗਾ।

ਚੁੱਘ ਨੇ ਕਿਹਾ ਕਿ ਇਸ ਬਜਟ ’ਚ ਅਗਲੇ 5 ਸਾਲਾਂ ’ਚ ਰੋਜ਼ਗਾਰ, ਹੁਨਰ, ਐੱਮ. ਐੱਸ. ਐੱਮ. ਈ. ਅਤੇ ਮੱਧ ਵਰਗ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। 4.1 ਕਰੋੜ ਨੌਜਵਾਨਾਂ ਨੂੰ 5 ਸਾਲਾਂ ’ਚ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਅਰਥ-ਵਿਵਸਥਾ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ।


author

Rakesh

Content Editor

Related News