ਪੰਜਾਬ ''ਚ ਫਸੇ ਲੋਕਾਂ ਨੂੰ ਆਪਣੇ ਸੂਬਿਆਂ ''ਚ ਭੇਜਣ ਦੀ ਮੁਹਿੰਮ ਸ਼ੁਰੂ

Monday, May 04, 2020 - 04:39 PM (IST)

ਪੰਜਾਬ ''ਚ ਫਸੇ ਲੋਕਾਂ ਨੂੰ ਆਪਣੇ ਸੂਬਿਆਂ ''ਚ ਭੇਜਣ ਦੀ ਮੁਹਿੰਮ ਸ਼ੁਰੂ

ਮੋਹਾਲੀ (ਨਿਆਮੀਆਂ, ਪਰਦੀਪ) : ਪੰਜਾਬ 'ਚ ਫਸੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਵਾਪਸ ਭੇਜਣ ਦੀ ਮੁਹਿੰਮ ਸੋਮਵਾਰ ਨੂੰ ਸ਼ੁਰੂ ਹੋ ਗਈ ਹੈ। ਕੁੱਲ 464 ਲੋਕਾਂ ਨੂੰ ਮੋਹਾਲੀ, ਖਰੜ ਅਤੇ ਡੇਰਾਬੱਸੀ ਤੋਂ ਜੰਮੂ-ਕਸ਼ਮੀਰ ਦੇ ਲਖਨਪੁਰ ਲਈ ਭੇਜਿਆ ਗਿਆ। ਇਹ ਜਾਣਕਾਰੀ ਖੇਤਰੀ ਆਵਾਜਾਈ ਅਥਾਰਟੀ (ਆਰ. ਟੀ. ਏ.) ਸੁਖਵਿੰਦਰ ਕੁਮਾਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ 'ਚ ਫਸੇ ਲੋਕਾਂ ਨੂੰ ਆਪਣੇ ਰਾਜਾਂ 'ਚ ਵਾਪਸ ਭੇਜਣ ਲਈ ਬੱਸਾਂ 'ਚ ਬੈਠਾਉਣ ਤੋਂ ਪਹਿਲਾਂ ਨਵਾਂ ਗਰਾਓਂ ਵਿਖੇ ਡਾਕਟਰੀ ਜਾਂਚ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।

PunjabKesari

ਉਨ੍ਹਾਂ ਦੱਸਿਆ ਕਿ ਮੋਹਾਲੀ ਤੋਂ ਐੱਸ. ਡੀ. ਐੱਮ. ਜਗਦੀਪ ਸਹਿਗਲ ਦੀ ਨਿਗਰਾਨੀ ਹੇਠ ਕੁੱਲ 179 ਵਿਅਕਤੀਆਂ ਨੂੰ 8 ਬੱਸਾਂ 'ਚ ਵਾਪਸ ਭੇਜਿਆ ਗਿਆ, ਜਦੋਂ ਕਿ ਡੇਰਾਬੱਸੀ ਤੋਂ ਐੱਸ. ਡੀ. ਐੱਮ. ਕੁਲਦੀਪ ਬਾਵਾ ਦੀ ਨਿਗਰਾਨੀ ਹੇਠ ਕੁੱਲ 93 ਵਿਅਕਤੀਆਂ ਨੂੰ 3 ਬੱਸਾਂ ਰਾਹੀਂ ਵਾਪਸ ਭੇਜਿਆ ਗਿਆ ਅਤੇ ਖਰੜ ਤੋਂ ਕੁੱਲ 192 ਲੋਕ 7 ਬੱਸਾਂ ਰਾਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਨੂੰ ਵਾਪਸ ਭੇਜਣ ਤੋਂ ਪਹਿਲਾਂ ਡਾਕਟਰੀ ਜਾਂਚ ਦੀ ਪ੍ਰਕਿਰਿਆ ਨੂੰ ਜਾਰੀ ਕਰਦਿਆਂ, ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੇ ਸਬੰਧ 'ਚ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਗਈ।
 


author

Babita

Content Editor

Related News