ਗ੍ਰੀਨ ਫੀਲਡ ਦੇ ਲੋਕਾਂ ਨੂੰ ਸੀਵਰੇਜ ਮੁਸ਼ਕਿਲਾਂ ਨੇ ਘੇਰਿਆ

Thursday, Aug 24, 2017 - 06:48 AM (IST)

ਗ੍ਰੀਨ ਫੀਲਡ ਦੇ ਲੋਕਾਂ ਨੂੰ ਸੀਵਰੇਜ ਮੁਸ਼ਕਿਲਾਂ ਨੇ ਘੇਰਿਆ

ਅੰਮ੍ਰਿਤਸਰ,   (ਵੜੈਚ)-  ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਸੀਵਰੇਜ ਜਾਮ ਹੋਣ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰੀਨ ਫੀਲਡ ਮਜੀਠਾ ਰੋਡ ਦੀ ਮੁੱਖ ਸੜਕ 'ਤੇ ਸੀਵਰੇਜ ਬੰਦ ਹੋਣ ਕਰ ਕੇ ਲੋਕ ਕਰੀਬ 3 ਮਹੀਨਿਆਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਆ ਰਹੇ ਹਨ। ਸਰਕਾਰ ਦੇ ਮੋਹਤਬਰ ਨੇਤਾਵਾਂ ਤੇ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਫਰਿਆਦਾਂ ਕਰਨ ਤੋਂ ਬਾਅਦ ਕਰਮਚਾਰੀ ਆਉਂਦੇ ਤੇ ਖਾਨਾਪੂਰਤੀ ਕਰ ਕੇ ਚਲੇ ਜਾਂਦੇ ਹਨ। 2-4 ਦਿਨਾਂ ਬਾਅਦ ਮੁਸ਼ਕਿਲ ਫਿਰ ਉਸੇ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ।
ਇਲਾਕਾ ਨਿਵਾਸੀ ਸਾਹਿਬ ਸਿੰਘ, ਅਮਰਜੀਤ ਸਿੰਘ ਢਿੱਲੋਂ, ਅਮਿਤ, ਕੰਵਰਜੀਤ ਸਿੰਘ, ਮਦਨ ਲਾਲ, ਗੁਰਮੇਜ ਸਿੰਘ, ਅਮਰਜੀਤ ਸਿੰਘ, ਕਰਨ ਤੇ ਇੰਦਰਜੀਤ ਕੌਰ ਨੇ ਕਿਹਾ ਕਿ ਸੀਵਰੇਜ ਦੀਆਂ ਹੌਦੀਆਂ ਅਤੇ ਚੈਂਬਰ ਗੰਦੇ ਪਾਣੀ ਨਾਲ ਨੱਕੋ-ਨੱਕ ਭਰੇ ਹੋਏ ਹਨ। ਸਵੇਰੇ-ਸ਼ਾਮ ਘਰਾਂ ਦੇ ਕੰਮ ਦੌਰਾਨ ਪਾਣੀ ਦੀ ਵਰਤੋਂ ਵੱਧ ਹੋਣ ਨਾਲ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਤੇ ਗੰਦਾ ਪਾਣੀ ਗਲੀਆਂ, ਬਾਜ਼ਾਰਾਂ ਅਤੇ ਘਰਾਂ 'ਚ ਖੜ੍ਹਾ ਹੋ ਜਾਂਦਾ ਹੈ, ਜਿਸ ਕਰ ਕੇ ਸਾਰਾ ਇਲਾਕਾ ਬਦਬੂ ਨਾਲ ਭਰਿਆ ਹੋਣ ਕਰ ਕੇ ਖਾਣਾ-ਪੀਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਲੋਕਾਂ ਨੇ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਬੰਦ ਸੀਵਰੇਜ ਨੂੰ ਖੁੱਲ੍ਹਵਾਇਆ ਜਾਵੇ। 


Related News