ਲੋਕਾਂ ਨੇ ‘ਆਪ’ ਦੇ ਦਿਮਾਗ ਨੂੰ ਚੜ੍ਹਿਆ ਬੁਖਾਰ ਲਾਹ ਦਿੱਤਾ : ਰਾਜੇਵਾਲ

06/26/2022 5:02:08 PM

ਚੰਡੀਗੜ੍ਹ (ਗਰਗ)-ਸਾਂਝੇ ਸਮਾਜ ਮੋਰਚੇ ਦੇ ਪ੍ਰਧਾਨ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸੰਗਰੂਰ ਲੋਕ ਸਭਾ ਉਪ ਚੋਣ ’ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੰਜਾਬ ਦੀ ਸਿਆਸਤ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ। ਲੋਕਾਂ ਨੇ ‘ਆਪ’ ਦੇ ਦਿਮਾਗ ਨੂੰ ਚੜ੍ਹਿਆ 92 ਵਿਧਾਇਕਾਂ ਵਾਲਾ ਬੁਖਾਰ ਬਹੁਤ ਛੇਤੀ ਲਾਹ ਦਿੱਤਾ ਹੈ ਅਤੇ ਹੁਣ ਭਗਵੰਤ ਮਾਨ ਸਰਕਾਰ ਨੂੰ ਜ਼ਮੀਨ ’ਤੇ ਆ ਕੇ ਲੋਕਾਂ ਲਈ ਕੰਮ ਕਰਨਾ ਪਵੇਗਾ।

ਇਹ ਵੀ ਪੜ੍ਹੋ : ਸੰਗਰੂਰ ਲੋਕ ਸਭਾ ਸੀਟ ’ਤੇ ਜਿੱਤ ਦੀ ਹੈਟ੍ਰਿਕ ਨਹੀਂ ਲਗਾ ਸਕੀ ‘ਆਪ’, ਸਿਮਰਨਜੀਤ ਮਾਨ ਨੇ ਜਿੱਤਿਆ ‘ਕਿਲ੍ਹਾ’

ਰਾਜੇਵਾਲ ਨੇ ਆਖਿਆ ਕਿ ਸੰਗਰੂਰ ਉੱਪ-ਚੋਣ ਦੇ ਨਤੀਜੇ ਨੇ ‘ਆਪ’ ਦੇ ਹੰਕਾਰ ਨੂੰ ਨਾ ਸਿਰਫ ਤੋੜਿਆ ਹੈ, ਬਲਕਿ ਇਹ ਸੰਕੇਤ ਵੀ ਦਿੱਤਾ ਹੈ ਕਿ ਪੰਜਾਬ ਦੇ ਲੋਕ ਜੇਕਰ ਕਿਸੇ ਨੂੰ ਸਿਰ ’ਤੇ ਬਿਠਾਉਣਾ ਜਾਣਦੇ ਹਨ ਤਾਂ ਲਾਹ ਕੇ ਹੇਠਾਂ ਸੁੱਟਣਾ ਵੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ‘ਆਪ’ ਦੀ ਡਰਾਮੇਬਾਜ਼ੀ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ ਅਤੇ ਜਿਸ ਉਮੀਦ ’ਤੇ ਕੰਮ ਲਈ ਸੱਤਾ ਸੰਭਾਲੀ ਸੀ, ਉਸ ਨੂੰ ਪੂਰਾ ਕਰਨਾ ਪਵੇਗਾ।


Manoj

Content Editor

Related News