‘ਆਪ’ ਤੋਂ ਅੱਕ ਚੁੱਕੇ ਲੋਕ, ਹੁਣ ਭਾਜਪਾ ’ਚ ਦਿਖਾ ਰਹੇ ਵਿਸ਼ਵਾਸ : ਡੀ. ਪੀ. ਚੰਦਨ

05/02/2023 2:31:50 PM

ਜਲੰਧਰ (ਅਨਿਲ ਪਾਹਵਾ) – ਭਾਜਪਾ ਦੇ ਸੀਨੀਅਰ ਨੇਤਾ ਡੀ. ਪੀ. ਚੰਦਨ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਲੋਕ ਸਭਾ ਉਪ-ਚੋਣ ’ਚ ਭਾਜਪਾ ਨੂੰ ਸਫਲਤਾ ਮਿਲੇਗੀ, ਕਿਉਂਕਿ ਲੋਕ ਆਮ ਆਦਮੀ ਪਾਰਟੀ ਦੇ ਇਕ ਸਾਲ ਦੇ ਕਾਰਜਕਾਲ ਤੋਂ ਅੱਕ ਚੁੱਕੇ ਹਨ। ਜਿਸ ਤਰ੍ਹਾਂ ਦੇ ਦਾਅਵੇ ‘ਆਪ’ ਨੇ ਕੀਤੇ ਸਨ, ਉਨ੍ਹਾਂ ਦੀ ਹਵਾ ਨਿਕਲ ਚੁੱਕੀ ਹੈ। ਵਿਸ਼ੇਸ਼ ਗੱਲਬਾਤ ਦੌਰਾਨ ਸ਼੍ਰੀ ਚੰਦਨ ਨੇ ਭਾਜਪਾ ਦੀਆਂ ਯੋਜਨਾਵਾਂ ਸਬੰਧੀ ਵੀ ਚਰਚਾ ਕੀਤੀ।  

ਜਲੰਧਰ ਸੀਟ ’ਤੇ ਕਿੰਨਾ ਦਾਅਵਾ ਹੈ ਭਾਜਪਾ ਦਾ?

ਮੈਂ ਪਿਛਲੇ ਕੁਝ ਦਿਨਾਂ ਤੋਂ ਇਸ ਸੀਟ ’ਤੇ ਕੰਮ ਕਰ ਰਿਹਾ ਹਾਂ, ਪਿੰਡਾਂ ’ਚ ਵੀ ਜਾ ਕੇ ਆਇਆ ਹਾਂ। ਉੱਥੇ ਲੋਕਾਂ ਦਾ ਹਾਂ-ਪੱਖੀ ਰਵੱਈਆ ਵੇਖਣ ਨੂੰ ਮਿਲਿਆ ਹੈ। ਪਿੰਡਾਂ ਵਿਚ ਡੋਰ-ਟੂ-ਡੋਰ ਜਾਣ ਦੌਰਾਨ ਲੋਕਾਂ ਦਾ ਬਿਹਤਰ ਰਿਸਪਾਂਸ ਮਿਲਿਆ, ਜਿਸ ਤੋਂ ਲੱਗ ਰਿਹਾ ਹੈ ਕਿ ਜਲੰਧਰ ਲੋਕ ਸਭਾ ਦੀ ਉਪ-ਚੋਣ ਵਿਚ ਭਾਜਪਾ ਨੂੰ ਯਕੀਨੀ ਤੌਰ ’ਤੇ ਸਫਲਤਾ ਮਿਲੇਗੀ। ਜਨਤਾ ਹੁਣ ਬਦਲਾਅ ਚਾਹੁੰਦੀ ਹੈ ਅਤੇ ਬਾਕੀ ਪਾਰਟੀਆਂ ਨੂੰ ਵੇਖ ਚੁੱਕੀ ਹੈ। ਇਹ ਲੋਕ ਪਿਛਲੇ ਇਕ ਸਾਲ ਵਿਚ ਕੁਝ ਨਹੀਂ ਕਰ ਸਕੇ, ਜਿਸ ਕਾਰਨ ਜਨਤਾ ਹੁਣ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਝੁਕ ਰਹੀ ਹੈ।

ਤੁਸੀਂ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਝੁਠਲਾਓਗੇ?

ਦਿਖਾਵਾ ਕਰਨ ਅਤੇ ਜ਼ਮੀਨੀ ਪੱਧਰ ’ਤੇ ਸੱਚਾਈ ’ਚ ਫ਼ਰਕ ਹੁੰਦਾ ਹੈ। ਜੇ ਵਾਕਈ ਪੰਜਾਬ ’ਚ ‘ਆਪ’ ਸਰਕਾਰ ਨੇ ਕੁਝ ਬਿਹਤਰ ਕੀਤਾ ਹੈ ਤਾਂ ਉਹ ਲੋਕਾਂ ਨੂੰ ਮਹਿਸੂਸ ਤਾਂ ਹੋਣਾ ਚਾਹੀਦਾ ਹੈ ਪਰ ਕਿਸੇ ਨੂੰ ਵੀ ਮਹਿਸੂਸ ਨਹੀਂ ਹੋ ਰਿਹਾ। ਲੋਕਾਂ ਨੂੰ ਇਨ੍ਹਾਂ ਦੇ ਕਿਰਦਾਰਾਂ ’ਤੇ ਸ਼ੱਕ ਹੈ। ਇਸ ਲਈ ਲੋਕ ਇਨ੍ਹਾਂ ’ਤੇ ਵਿਸ਼ਵਾਸ ਨਹੀਂ ਕਰ ਰਹੇ ਅਤੇ ਹੁਣ ਇਨ੍ਹਾਂ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹਨ। ਮੈਂ ਪਿੰਡਾਂ ਵਿਚ ਜਾ ਕੇ ਲੋਕਾਂ ਦੇ ਭਾਜਪਾ ਪ੍ਰਤੀ ਝੁਕਾਅ ਤੋਂ ਹੈਰਾਨ ਹਾਂ। ਅਜਿਹਾ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ। ਇਹ ਗੱਲ ਤਾਂ ਸਪਸ਼ਟ ਹੈ ਕਿ ਲੋਕ ਹੁਣ ‘ਆਪ’ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੁੰਦੇ।

ਪੰਜਾਬ ਨੂੰ ਕੇਂਦਰ ਤੋਂ ਸਹਿਯੋਗ ਨਹੀਂ ਮਿਲ ਰਿਹਾ, ਇਸ ’ਤੇ ਤੁਸੀਂ ਕੀ ਕਹੋਗੇ?

ਦੇਖੋ, ਸੰਸਦ ਇਕ ਪੰਚਾਇਤ ਹੈ। ਸੰਸਦ ਵਿਚ ਪੂਰੇ ਦੇਸ਼ ਲਈ ਯੋਜਨਾਵਾਂ ਬਣਦੀਆਂ ਹਨ। ਪੰਜਾਬ ਵੀ ਉਸੇ ਦੇਸ਼ ਦਾ ਹਿੱਸਾ ਹੈ। ਪੰਜਾਬ ’ਚ ਲੋਕਾਂ ਨੂੰ ਜੋ ਖਾਮੀਆਂ ਨਜ਼ਰ ਆ ਰਹੀਆਂ ਹਨ, ਉਨ੍ਹਾਂ ਨੂੰ ਦੂਰ ਕਰਨਾ ਸੂਬਾ ਸਰਕਾਰ ਦਾ ਕੰਮ ਹੈ। ਕੇਂਦਰ ਨੇ ਕਦੇ ਵੀ ਸੂਬੇ ਨੂੰ ਸਹਿਯੋਗ ਦੇਣ ਤੋਂ ਇਨਕਾਰ ਨਹੀਂ ਕੀਤਾ।

ਪੰਜਾਬ ਸਪੈਸ਼ਲ ਪੈਕੇਜ ਤੋਂ ਵਾਂਝਾ ਕਿਉਂ?

ਵਿਤਕਰਾ ਤਾਂ ਕੇਂਦਰ ਨੇ ਕਦੇ ਵੀ ਕਿਸੇ ਨਾਲ ਨਹੀਂ ਕੀਤਾ। ਭਾਜਪਾ ਤੇ ਕੇਂਦਰ ਲਈ ‘ਸਬ ਕਾ ਸਾਥ-ਸਭ ਕਾ ਵਿਕਾਸ’ ਇਕੋ ਮੰਤਰ ਹੈ। ਕੌਮ ਦੀ ਭਾਵਨਾ ਪ੍ਰਧਾਨ ਮੰਤਰੀ ’ਚ ਭਰੀ ਪਈ ਹੈ। ਰਾਸ਼ਟਰ ਦੇ ਹਿਸਾਬ ਨਾਲ ਪਾਲਿਸੀ ਬਣਾਈ ਜਾਂਦੀ ਹੈ, ਜਿਸ ਨੂੰ ਲਾਗੂ ਕੀਤਾ ਜਾਂਦਾ ਹੈ। ਯੋਜਨਾ ਬਣਾਉਣ ਵੇਲੇ ਕਦੇ ਵੀ ਕਿਸੇ ਫਲਾਣੇ ਸੂਬੇ ਨੂੰ ਧਿਆਨ ’ਚ ਨਹੀਂ ਰੱਖਿਆ ਜਾਂਦਾ। ਜਿੱਥੋਂ ਤਕ ਪੈਕੇਜ ਦੀ ਗੱਲ ਹੈ, ਕਿਸੇ ਨੇ ਪੰਜਾਬ ਦਾ ਪੈਕੇਜ ਨਹੀਂ ਰੋਕਿਆ। ਮੈਨੂੰ ਨਹੀਂ ਲੱਗਦਾ ਕਿ ਕਦੇ ਅਜਿਹਾ ਕੁਝ ਹੋਇਆ ਹੋਵੇਗਾ।

ਪੰਜਾਬ ’ਚ ਖੇਤੀਬਾੜੀ ਆਧਾਰਤ ਇੰਡਸਟ੍ਰੀ ਕਿਉਂ ਨਹੀਂ ਹੈ?

ਖੇਤੀਬਾੜੀ ਆਧਾਰਤ ਇੰਡਸਟ੍ਰੀ ਦੇ ਮੰਤਰੀ ਅਹੁਦੇ ’ਤੇ ਸਾਡੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਰਹੀ ਹੈ। ਉਨ੍ਹਾਂ ਉਸ ਵੇਲੇ ਜਿਹੜੇ-ਜਿਹੜੇ ਮੁੱਦੇ ਉਠਾਏ ਸਨ, ਉਨ੍ਹਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਾ ਸਹਿਯੋਗ ਦਿੱਤਾ ਅਤੇ ਮੁੱਦਿਆਂ ਨੂੰ ਹੱਲ ਕਰਵਾਇਆ। ਇਸੇ ਲਈ ਕਹਿੰਦੇ ਹਨ ਕਿ ਪੰਜਾਬ ’ਚ ਡਬਲ ਇੰਜਣ ਵਾਲੀ ਸਰਕਾਰ ਚਾਹੀਦੀ ਹੈ, ਜਿਸ ਨਾਲ ਕੇਂਦਰ ਇੱਥੋਂ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਸਹੂਲਤਾਂ ਜਾਂ ਪੈਕੇਜ ਮੁਹੱਈਆ ਕਰਵਾ ਸਕੇ। ਮੌਜੂਦਾ ਸਰਕਾਰਾਂ ਤਾਂ ਕੇਂਦਰ ਤੋਂ ਕੋਈ ਮੰਗ ਹੀ ਨਹੀਂ ਕਰਦੀਆਂ। ਮੈਂ ਇਸ ਗੱਲ ਦੇ ਹੱਕ ਵਿਚ ਹਾਂ ਕਿ ਪੰਜਾਬ ’ਚ ਖੇਤੀਬਾੜੀ ਆਧਾਰਤ ਇੰਡਸਟ੍ਰੀ ਲਾਈ ਜਾਣੀ ਚਾਹੀਦੀ ਹੈ।

ਕੀ ਡਬਲ ਇੰਜਣ ਵਾਲੀ ਸਰਕਾਰ ਦੀ ਮੰਗ ਗੈਰ-ਲੋਕਤੰਤਰੀ ਨਹੀਂ ਹੈ?

ਅਜਿਹਾ ਨਹੀਂ ਹੈ। ਸੂਬੇ ਤੇ ਕੇਂਦਰ ’ਚ ਜੇ ਇਕੋ ਸਰਕਾਰ ਹੋਵੇ ਤਾਂ ਬਿਹਤਰ ਤਾਲਮੇਲ ਬਣਦਾ ਹੈ ਅਤੇ ਲੋਕ ਵੀ ਚਾਹੁੰਦੇ ਹਨ ਕਿ ਇਹ ਤਾਲਮੇਲ ਬਣਿਆ ਰਿਹਾ। ਆਪਸੀ ਤਾਲਮੇਲ ਨਾਲ ਕਈ ਰੁਕਾਵਟਾਂ ਦੂਰ ਹੁੰਦੀਆਂ ਹਨ


Rahul Singh

Content Editor

Related News