ਸਰਕਾਰ ਦੇ ਨਾਲ ਲੋਕਾਂ ਦੇ ਵੀ ਹੋਣਗੇ ਸੁਫ਼ਨੇ ਸਾਕਾਰ, ਬਣਨਗੇ ਨਵੇਂ ਆਯਾਮ
Tuesday, Aug 09, 2022 - 12:55 PM (IST)
ਲੁਧਿਆਣਾ (ਸਹਿਗਲ)– ਸੂਬਾ ਸਰਕਾਰ ਵੱਲੋਂ ਐਲਾਨੀਆਂ ਸਿਹਤ ਸੇਵਾਵਾਂ ਸਬੰਧੀ ਯੋਜਨਾਵਾਂ ਦੇ ਸ਼ੁਰੂ ਹੋਣ ਦੀ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਹੈ। ਇਸ ਨਾਲ ਸੂਬੇ ’ਚ ਸਿਹਤ ਸੇਵਾਵਾਂ ’ਚ ਕਾਫ਼ੀ ਸੁਧਾਰ ਹੋਵੇਗਾ। ਨਵੀਆਂ ਯੋਜਨਾਵਾਂ ਲਾਗੂ ਹੋਣ ਨਾਲ ਸਰਕਾਰ ਦੇ ਨਾਲ ਲੋਕਾਂ ਦੇ ਵੀ ਸੁਫ਼ਨੇ ਸਾਕਾਰ ਹੋਣਗੇ। ਅਜਿਹੀ ਸੰਭਾਵਨਾ ਹੁਣੇ ਤੋਂ ਪ੍ਰਗਟ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 8 ਸਾਲਾ ਬੱਚੀ ਨਾਲ ਕੀਤੀ ਸੀ ਜਬਰ-ਜ਼ਿਨਾਹ ਦੀ ਕੋਸ਼ਿਸ਼, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਇਸ ਨਾਲ ਲੋਕਾਂ ਦਾ ਆਰਥਿਕ ਬੋਝ ਵੀ ਕਾਫ਼ੀ ਘੱਟ ਜਾਵੇਗਾ, ਭਾਵੇਂ ਉਹ ਆਯੁਸ਼ਮਾਨ ਭਾਰਤ ਯੋਜਨਾ ਹੋਵੇ, ਫ਼ਰਿਸ਼ਤੇ ਯੋਜਨਾ ਹੋਵੇ ਜਾਂ ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ, ਇਸ ਦਾ ਵਿਆਪਕ ਅਸਰ ਆਉਣ ਵਾਲੇ ਸਮੇਂ ’ਚ ਦੇਖਣ ਨੂੰ ਮਿਲੇਗਾ। ਲੋਕ ਇਹੀ ਕਾਮਨਾ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਯੋਜਨਾਵਾਂ ਨੂੰ ਸਾਕਾਰ ਕਰੇ। ਇਸ ਦੇ ਨਾਲ ਹੀ ਇਹ ਕੀਰਤੀਮਾਨ ਵੀ ਸਥਪਤ ਹੋ ਜਾਵੇਗਾ ਕਿ ਉਕਤ ਯੋਜਨਾਵਾਂ ਪੰਜਾਬ ’ਚ ਪਹਿਲੀ ਵਾਰ ਲਾਗੂ ਹੋਈਆਂ ਹਨ।
ਸਰਕਾਰੀ ਹਸਪਤਾਲਾਂ ’ਚ ਮਾਹਿਰਾਂ ਨੂੰ ਅਤੇ ਇਨਫ੍ਰਾਸਟ੍ਰੱਕਚਰ ਨੂੰ ਵਧਾਉਣ ਨਾਲ ਸਰਕਾਰੀ ਹਸਪਤਾਲ ਲੋਕਾਂ ਲਈ ਹੋਰ ਜ਼ਿਆਦਾ ਫ਼ਾਇਦੇਮੰਦ ਸਾਬਤ ਹੋਣਗੇ। ਡਾਇਗਨੋਸਟਿਕ ਟੈਸਟ ਘੱਟ ਰੇਟਾਂ ’ਤੇ ਮਿਲਣ, ਇਲਾਜ ਸਸਤਾ ਹੋਵੇ, ਅਜਿਹੀ ਕਾਮਨਾ ਲੋਕ ਦਹਾਕਿਆਂ ਤੋਂ ਕਰ ਰਹੇ ਹਨ। ਇਨ੍ਹਾਂ ਯੋਜਨਾਵਾਂ ਦੇ ਲਾਗੂ ਹੋਣ ਤੋਂ ਬਾਅਦ ਸਰਕਾਰ ਦੇ ਨਾਲ ਲੋਕਾਂ ਦੇ ਵੀ ਸੁਫ਼ਨੇ ਸਾਕਾਰ ਹੋਣਗੇ।
ਇਹ ਵੀ ਪੜ੍ਹੋ- NRI ਮੁੰਡੇ ਨਾਲ ਵਿਆਹ ਕਰਵਾ ਅਮਰੀਕਾ ਪੁੱਜੀ ਕੁੜੀ, ਅਸਲੀਅਤ ਸਾਹਮਣੇ ਆਈ ਤਾਂ ਸਹੁਰਿਆਂ ਦੇ ਉੱਡੇ ਹੋਸ਼
ਇਸ ਤੋਂ ਇਲਾਵਾ ਮੁਹੱਲਾ ਕਲੀਨਿਕ ਨਾ ਸਿਰਫ਼ ਲੋਕਾਂ ਲਈ ਫ਼ਾਇਦੇਮੰਦ ਸਾਬਿਤ ਹੋਣਗੇ, ਸਗੋਂ ਇਸ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਲੋਕ ਤਾਂ ਇਹ ਵੀ ਕਾਮਨਾ ਕਰ ਰਹੇ ਹਨ ਕਿ ਐਲੋਪੈਥੀ ਇਲਾਜ ਸਹੂਲਤਾਂ ਤੋਂ ਇਲਾਵਾ ਸੂਬੇ ’ਚ ਆਯੁਰਵੈਦਿਕ, ਹੋਮਿਓਪੈਥਿਕ, ਯੂਨਾਨੀ ਅਤੇ ਹੋਰ ਪ੍ਰਮਾਣਿਤ ਇਲਾਜ ਪ੍ਰਣਾਲੀਆਂ ਦਾ ਵੀ ਵਿਸਤਾਰ ਕੀਤਾ ਜਾਵੇ, ਜਿਸ ਨਾਲ ਇਲਾਜ ਕਰਵਾਉਣ ਵਾਸਤੇ ਕਈ ਬਦਲ ਮੁਹੱਈਆ ਹੋਣਗੇ।