ਗੁਰੂ ਨਾਨਕਪੁਰਾ ਵਿਖੇ ਸੀਵਰੇਜ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

02/03/2018 7:48:16 AM

ਫਗਵਾੜਾ, (ਰੁਪਿੰਦਰ ਕੌਰ)- ਮੁਹੱਲਾ ਗੁਰੂ ਨਾਨਕਪੁਰਾ ਦੇ ਵਸਨੀਕ ਹਰਮੀਤ ਸਿੰਘ, ਕੁਲਦੀਪ ਸਿੰਘ, ਕਮਲਜੀਤ, ਤਜਿੰਦਰ ਕੌਰ ਨੇ ਦੱਸਿਆ ਕਿ ਗੁਰੂ ਨਾਨਕਪੁਰਾ ਗਲੀ ਨੰਬਰ 3 ਏ, 3 ਸੀ, 3 ਈ ਦੇ ਸੀਵਰੇਜ ਲਾਈਨ ਹਮੇਸ਼ਾ ਜਾਮ ਹੀ ਰਹਿੰਦੀ ਹੈ। ਜਿਸ ਨਾਲ ਗੰਦਾ ਪਾਣੀ ਬਾਹਰ ਗਲੀਆਂ ਵਿਚ ਆ ਜਾਂਦਾ ਹੈ ਤੇ ਆਣ-ਜਾਣ ਵਾਲਿਆਂ ਨੂੰ ਤਾਂ ਤਕਲੀਫ ਹੁੰਦੀ ਹੀ ਹੈ ਪਰ ਬੀਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਕਈ ਵਾਰ ਸੀਵਰੇਜ ਵਿਭਾਗ ਦੇ ਜੇ. ਈ. ਨਾਲ ਵੀ ਗੱਲ ਕੀਤੀ ਗਈ ਪਰ ਉਹ ਸਫਾਈ ਕਰਮਚਾਰੀਆਂ ਨੂੰ ਵੀ ਭੇਜ ਦਿੰਦੇ ਹਨ ਪਰ ਸਮੱਸਿਆ ਦੁਬਾਰਾ ਫਿਰ ਉਸੇ ਤਰ੍ਹਾਂ ਬਰਕਰਾਰ ਹੈ। 
ਇਸ ਸੰਬਧੀ ਜਦੋਂ ਕੌਂਸਲਰ ਬਲਜਿੰਦਰ ਸਿੰਘ ਠੇਕੇਦਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੇ ਮੈਂ ਤੇ ਆਪ ਵੀ ਕਈ ਵਾਰ ਕੰਪਲੇਂਟ ਲਿਖਵਾ ਚੁੱਕਾ ਹਾਂ ਪਰ ਸੀਵਰੇਜ ਦੀ ਇਸ ਸਮੱਸਿਆ ਦਾ ਹੱਲ ਸਹੀ ਤਰ੍ਹਾਂ ਨਹੀਂ ਹੋ ਰਿਹਾ।
ਕੀ ਕਹਿਣੈ ਜੇ. ਈ. ਦਾ
ਜਦੋਂ ਅਸੀਂ ਜੇ. ਈ. ਨਾਲ ਗੱਲ ਕੀਤੀ ਤੇ ਉਨ੍ਹਾਂ ਕਿਹਾ ਕਿ ਲੋਕ ਸੀਵਰੇਜ ਵਿਚ ਲਿਫਾਫੇ ਸੁਟ ਦਿੰਦੇ ਹਨ, ਜਿਸ ਕਰ ਕੇ ਸੀਵਰੇਜ ਬਲਾਕ ਹੋ ਜਾਂਦਾ ਹੈ। ਅਸੀਂ ਤਾਂ ਸਫਾਈ ਕਰਵਾ ਸਕਦੇ ਹਾਂ ਬਾਕੀ ਸੰਭਾਲ ਲੋਕਾਂ ਨੇ ਹੀ ਕਰਨੀ ਹੈ।


Related News