ਨਵੇਂ ਨਾਇਬ ਤਹਿਸੀਲਦਾਰ ਨਿਯੁਕਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

Sunday, Jan 07, 2018 - 12:56 AM (IST)

ਨਵੇਂ ਨਾਇਬ ਤਹਿਸੀਲਦਾਰ ਨਿਯੁਕਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਸ੍ਰੀ ਹਰਗੋਬਿੰਦਪੁਰ,  (ਬੱਬੂ)-  ਅੱਜ ਸਬ-ਤਹਿਸੀਲ 'ਚ ਕੰਮ ਕਰਵਾਉਣ ਆਏ ਕਿਸਾਨ ਅਮਰੀਕ ਸਿੰਘ, ਦਰਸ਼ਨ ਸਿੰਘ, ਰੇਸ਼ਮ ਸਿੰਘ, ਸੂਰਤਾ ਸਿੰਘ, ਰਾਮ ਸਿੰਘ ਆਦਿ ਨੇ ਦੱਸਿਆ ਕਿ ਸਬ-ਤਹਿਸੀਲ ਸ੍ਰੀ ਹਰਗੋਬਿੰਦਪੁਰ ਤੋਂ ਪਹਿਲੇ ਨਾਇਬ ਤਹਿਸੀਲਦਾਰ, ਜੋ ਕਿ 28 ਦਸੰਬਰ ਨੂੰ ਸੇਵਾਮੁਕਤ ਹੋ ਗਏ ਸਨ, ਤੋਂ ਬਾਅਦ ਹੁਣ ਤੱਕ ਸਬ-ਤਹਿਸੀਲ ਵਿਖੇ ਕੋਈ ਵੀ ਨਵਾਂ ਨਾਇਬ ਤਹਿਸੀਲਦਾਰ ਨਹੀਂ ਆਇਆ, ਜਿਸ ਕਾਰਨ ਸਬ-ਤਹਿਸੀਲ ਵਿਚ ਕੰਮ ਕਰਵਾਉਣ ਵਾਲੇ ਲੋਕ ਪਰੇਸ਼ਾਨ ਹਨ। 
ਸਬ-ਤਹਿਸੀਲ ਨਾਲ ਤਕਰੀਬਨ 92 ਪਿੰਡ ਜੁੜੇ ਹੋਣ ਕਾਰਨ ਸਬ-ਤਹਿਸੀਲ ਵਿਚ ਕੰਮ ਕਰਵਾਉਣ ਵਾਲੇ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਪਿੰਡਾਂ ਵਾਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਪਹਿਲੇ ਨਾਇਬ ਤਹਿਸੀਲਦਾਰ ਸੇਵਾਮੁਕਤ ਹੋ ਗਏ ਹਨ, ਜਿਸ ਕਾਰਨ ਲੋਕ ਖੱਜਲ-ਖੁਆਰ ਹੋ ਕੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਦੇ ਲੋਕਾਂ ਦੀ ਖੱਜਲ-ਖੁਆਰੀ ਰੋਕਣ ਲਈ ਨਵਾਂ ਨਾਇਬ ਤਹਿਸੀਲਦਾਰ ਛੇਤੀ ਤੋਂ ਛੇਤੀ ਭੇਜਿਆ ਜਾਵੇ।


Related News