ਵੱਡੀ ਖ਼ਬਰ: ਪੰਜਾਬ 'ਚ ਲੰਗਰ ਖਾਣ ਨਾਲ ਵਿਗੜੀ ਲੋਕਾਂ ਦੀ ਸਿਹਤ! 50 ਲੋਕ ਹੋਏ ਬੀਮਾਰ, ਪਈਆਂ ਭਾਜੜਾਂ
Wednesday, Jan 14, 2026 - 06:02 PM (IST)
ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਅਯਾਲੀ ਖ਼ੁਰਦ ਇਲਾਕੇ 'ਚ ਸਥਿਤ ਇਕ ਗੁਰਦੁਆਰਾ ਸਾਹਿਬ ਵਿੱਚ ਮਾਘੀ ਦੇ ਮੌਕੇ 'ਤੇ ਲਗਾਏ ਗਏ ਲੰਗਰ ਨੂੰ ਖਾਣ ਤੋਂ ਬਾਅਦ ਲੋਕ ਬੀਮਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਹਰ ਸਾਲ ਦੀ ਤਰ੍ਹਾਂ ਅੱਜ ਸਵੇਰੇ ਮਾਘੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪ੍ਰਸ਼ਾਦ ਦੇ ਤੌਰ 'ਤੇ ਗਾਜਰ ਦਾ ਹਲਵਾ ਲਿਆ।
ਇਹ ਵੀ ਪੜ੍ਹੋ: 'ਆਪ' ਆਗੂਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੋਟਾਂ ਤਾਂ ਲੈ ਲਈਆਂ ਪਰ ਆਫ਼ਤ ਸਮੇਂ ਕਿਤੇ ਨਹੀਂ ਦਿਸੇ : CM ਸੈਣੀ

ਸਮਾਗਮ ਖ਼ਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਲੋਕਾਂ ਨੂੰ ਉਲਟੀਆਂ, ਦਸਤ ਅਤੇ ਚੱਕਰ ਆਉਣ ਦੀ ਸ਼ਿਕਾਇਤ ਹੋਣ ਲੱਗੀ। ਦੱਸਿਆ ਜਾ ਰਿਹਾ ਹੈ ਕਿ ਲਗਭਗ 50 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵਿੱਚ ਪ੍ਰਸ਼ਾਦ ਵਿੱਚ ਗਾਜਰ ਦਾ ਹਲਵਾ ਵੰਡਿਆ ਗਿਆ। ਇਸ ਨੂੰ ਖਾਣ ਤੋਂ ਬਾਅਦ ਲੋਕ ਬੀਮਾਰ ਹੋ ਗਏ। ਹਸਪਤਾਲ ਵਿੱਚ ਦਾਖਲ ਇਕ ਬਜ਼ੁਰਗ ਔਰਤ ਮਨਜੀਤ ਕੌਰ ਨੇ ਕਿਹਾ ਕਿ ਉਹ ਗੁਰੂਦੁਆਰਾ ਸਾਹਿਬ ਤੋਂ ਗਾਜਰ ਦਾ ਹਲਵਾ ਘਰ ਲੈ ਕੇ ਆਈ ਸੀ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਹਲਵਾ ਖਾਧਾ। ਉਸ ਨੇ ਕਿਹਾ ਕਿ ਹਰੇਕ ਨੇ ਤਿੰਨ-ਤਿੰਨ ਚੱਮਚ ਖਾਧੇ। "ਮੈਂ ਸਵੇਰੇ 8 ਵਜੇ ਗਜਰੇਲਾ ਖਾਧਾ। ਫਿਰ ਸਵੇਰੇ 9 ਵਜੇ ਮੈਨੂੰ ਉਲਟੀਆਂ ਆਉਣ ਲੱਗੀਆਂ।"

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਆਲਟੋ ਸਵਾਰ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ
ਮਰੀਜ਼ਾਂ ਨੇ ਦੱਸਿਆ ਕਿ ਗਜਰੇਲਾ 2-3 ਦਿਨ ਪਹਿਲਾਂ ਤਿਆਰ ਕੀਤਾ ਗਿਆ ਸੀ
ਡਾ. ਮਨਦੀਪ ਨੇ ਕਿਹਾ ਕਿ ਮਰੀਜ਼ ਸਾਡੇ ਕੋਲ ਗੰਭੀਰ ਹਾਲਤ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਗਜਰੇਲਾ 2-3 ਦਿਨ ਪਹਿਲਾਂ ਤਿਆਰ ਕੀਤਾ ਗਿਆ ਸੀ। ਇਸ ਨਾਲ ਭੋਜਨ ਵਿੱਚ ਜ਼ਹਿਰ ਪੈਦਾ ਹੋਇਆ। ਮਰੀਜ਼ ਦੁਪਹਿਰ 12 ਵਜੇ ਆਉਣੇ ਸ਼ੁਰੂ ਹੋ ਗਏ, ਜਿਨ੍ਹਾਂ ਨੇ ਘੱਟ ਗਜਰੇਲਾ ਖਾਧਾ, ਉਨ੍ਹਾਂ ਵਿੱਚ ਘੱਟ ਲੱਛਣ ਸਨ, ਜਦਕਿ ਜਿਨ੍ਹਾਂ ਨੇ ਜ਼ਿਆਦਾ ਖਾਧਾ ਉਨ੍ਹਾਂ ਵਿੱਚ ਜ਼ਿਆਦਾ ਲੱਛਣ ਸਨ।
ਐੱਸ. ਐੱਚ. ਓ. ਨੇ ਕਿਹਾ, ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ
ਸਰਾਭਾ ਨਗਰ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਆਦਿਤਿਆ ਸ਼ਰਮਾ ਨੇ ਕਿਹਾ ਕਿ ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ ਹਨ। ਟੈਸਟ ਕੀਤੇ ਜਾ ਰਹੇ ਹਨ। ਮੈਂ ਘਟਨਾ ਸਥਾਨ ਦਾ ਮੁਆਇਨਾ ਕੀਤਾ ਹੈ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਪਾਈ ਗਈ ਤਾਂ ਉਸ ਨਾਲ ਨਜਿੱਠਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਸੁਨਿਆਰੇ ਦੀ ਦੁਕਾਨ 'ਤੇ ਵੱਡਾ ਡਾਕਾ! 20 ਲੁਟੇਰਿਆਂ ਨੇ ਕੀਤੀ ਕਰੋੜਾਂ ਦੀ ਲੁੱਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
