ਪੈਨਸ਼ਨਰਜ਼ ਨੇ ਡੀ. ਸੀ. ਦਫਤਰ ''ਚ ਪ੍ਰਗਟਾਇਆ ਰੋਸ

Wednesday, Aug 09, 2017 - 02:17 AM (IST)

ਪੈਨਸ਼ਨਰਜ਼ ਨੇ ਡੀ. ਸੀ. ਦਫਤਰ ''ਚ ਪ੍ਰਗਟਾਇਆ ਰੋਸ

ਸੰਗਰੂਰ,   (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)—   ਕੈਪਟਨ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਫਰੰਟ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਰੈਲੀ ਕੀਤੀ ਗਈ, ਜਿਸ ਵਿਚ ਅਹਿਮਦਗੜ੍ਹ, ਮਾਲੇਰਕੋਟਲਾ ਅਤੇ ਸੁਨਾਮ ਤੋਂ ਵੱਡੀ ਗਿਣਤੀ ਪੈਨਸ਼ਨਰਜ਼ ਨੇ ਭਾਗ ਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਆਗੂ ਅਰਜਨ ਸਿੰਘ, ਭਜਨ ਸਿੰਘ, ਅਮਰਨਾਥ ਸ਼ਰਮਾ ਅਤੇ ਖਜਾਨ ਚੰਦ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਪੰਜਾਬ ਦੇ 3.5 ਲੱਖ ਪੈਨਸ਼ਨਰਜ਼ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਰੈਲੀ ਉਪਰੰਤ ਡੈਪੂਟੇਸ਼ਨ ਨੇ ਡੀ.ਸੀ. ਸੰਗਰੂਰ ਰਾਹੀਂ ਇਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ।
ਕੌਣ ਸਨ ਸ਼ਾਮਲ : ਜਗਰੂਪ ਸਿੰਘ, ਤਾਰਾ ਸਿੰਘ, ਸਤਨਾਮ ਸਿੰਘ ਬਾਜਵਾ, ਜਤਿਨ ਚੋਪੜਾ, ਹਰਚਰਨ ਸਿੰਘ, ਹਰਬੰਸ ਲਾਲ ਜਿੰਦਲ, ਰਾਮ ਲਾਲ, ਸੀਤਾ ਰਾਣੀ, ਕਮਲੇਸ਼ ਰਾਣੀ, ਕਰਨੈਲ ਸਿੰਘ, ਦਲਬਾਰਾ ਸਿੰਘ, ਨਾਜਰ ਸਿੰਘ ਤੇ ਸ਼ਿਵ ਕੁਮਾਰ ਆਦਿ।


Related News