19 ਦਸੰਬਰ ਨੂੰ ਮਨਾਏ ਜਾ ਰਹੇ ਪੈਨਸ਼ਨ ਦਿਵਸ ਸੰਬੰਧੀ ਸੇਵਾ ਮੁਕਤ ਕਰਮਚਾਰੀਆਂ 'ਚ ਭਾਰੀ ਉਤਸ਼ਾਹ

12/09/2017 4:28:25 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਥਾਨਕ ਕੋਟਕਪੂਰਾ ਰੋਡ ਸਥਿਤ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਅਗਵਾਈ 'ਚ ਪੰਜਾਬ ਰੋਡਵੇਜ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਜਨ ਸਿਹਤ ਐਂਡ ਅਲਾਇਡ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਜ਼ਿਲਾ ਕੋਅਪ੍ਰੈਟਿਵ ਰਿਟਾਇਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਐਕਸਾਈਜ ਐਂਡ ਟੈਕਸ਼ਟੇਸ਼ਨ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ।
ਜ਼ਿਲਾ ਪ੍ਰਧਾਨ ਨੱਥਾ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ, ਸਰਪ੍ਰਸਤ ਦੌਲਤ ਰਾਮ ਸਿੰਘ, ਮੱਖਣ ਸਿੰਘ ਰਹੂੜਿਆਂਵਾਲੀ ਅਤੇ ਗੁਰਦੇਵ ਸਿੰਘ ਜੌਹਲ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਸ਼ਾਮਲ ਹੋਏ। ਸਥਾਨਕ ਖਾਲਸਾ ਸਕੂਲ ਨੇੜੇ ਸੰਧੂ ਪੈਲੇਸ ਵਿਖੇ ਸਮੂਹ ਜੱਥੇਬੰਦੀਆਂ ਵਲੋਂ 19 ਦਸੰਬਰ ਮੰਗਲਵਾਰ ਨੂੰ ਸਵੇਰ ਦੇ 10 ਵਜੇ ਮਨਾਏ ਜਾਣ ਵਾਲੇ ਪੈਨਸ਼ਨਰ ਦਿਵਸ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ। ਸਮੂਹ ਬੁਲਾਰਿਆਂ ਨੇ ਪੈਨਸ਼ਨਰ ਦਿਵਸ ਨੂੰ ਇਕ ਇਤਿਹਾਸਕ ਅਤੇ ਪੈਨਸ਼ਨਰਾਂ ਲਈ ਮਾਰਗ ਦਰਸ਼ਕ ਦਿਨ ਦੱਸਿਆ। ਇਸ ਮੌਕੇ ਪ੍ਰਧਾਨ ਨੱਥਾ ਸਿੰਘ ਨੇ ਦੱਸਿਆ ਕਿ 80 ਸਾਲਾਂ ਦੇ ਸੁਪਰ ਸੀਨੀਅਰ ਪੈਨਸ਼ਨਰਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ ਅਤੇ ਸਟੇਜ ਸਕੱਤਰ ਦੀ ਡਿਊਟੀ ਜਨਰਲ ਸਕੱਤਰ ਬਸੰਤ ਸਿੰਘ ਰਾਜੂ ਵੱਲੋਂ ਨਿਭਾਈ ਜਾਵੇਗੀ। ਜੱਥੇਬੰਦੀ ਦੇ ਫਸਟ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਕਿ ਪੈਨਸ਼ਨਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਬਤੌਰ ਮੁੱਖ ਮਹਿਮਾਨ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਰਿਜ਼ਨਲ ਮੈਨੇਜਰ ਬਠਿੰਡਾ ਸਤਿੰਦਰ ਕੁਮਾਰ ਛਾਬੜਾ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਨਗੇ। ਇਸ ਮੌਕੇ ਮੇਜਰ ਸਿੰਘ ਚੌਂਤਰਾ, ਹਰਦੇਵ ਸਿੰਘ ਆਡੀਟਰ, ਬਖਤਾਵਰ ਸਿੰਘ ਮਾਨ, ਪ੍ਰਿ.ਕਰਤਾਰ ਸਿੰਘ ਬੇਰੀ, ਰੋਸ਼ਨ ਲਾਲ ਸਿਡਾਨਾ ਆਦਿ ਮੈਂਬਰ ਵਿਸੇਸ਼ ਤੌਰ 'ਤੇ ਹਾਜ਼ਰ ਹੋਏ।


Related News