ਪੈਨਸ਼ਨ ਧਾਰਕਾਂ ਲਈ ਚੰਗੀ ਖ਼ਬਰ, ਮੁੱਖ ਮੰਤਰੀ ਨੇ ਦਿੱਤੇ ਇਹ ਹੁਕਮ

Friday, Aug 14, 2020 - 06:20 PM (IST)

ਪੈਨਸ਼ਨ ਧਾਰਕਾਂ ਲਈ ਚੰਗੀ ਖ਼ਬਰ, ਮੁੱਖ ਮੰਤਰੀ ਨੇ ਦਿੱਤੇ ਇਹ ਹੁਕਮ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਵਿੱਤ ਵਿਭਾਗ ਵਲੋਂ ਜੁਲਾਈ ਮਹੀਨੇ ਲਈ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨਾਂ ਅਤੇ ਹੋਰ ਵਿੱਤੀ ਮਦਦ ਹਿੱਤ 189.34 ਕਰੋੜ ਰੁਪਏ ਜਾਰੀ ਕੀਤੇ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਰਕਮ ਛੇਤੀ ਹੀ ਸਿੱਧੇ ਤੌਰ 'ਤੇ 25.25 ਲੱਖ ਲਾਭਪਾਤਰੀਆਂ ਜਿਨ੍ਹਾਂ ਵਿਚ ਬਜ਼ੁਰਗ, ਵਿਧਵਾ ਤੇ ਬੇਸਹਾਰਾ ਬੀਬੀਆਂ, ਆਸ਼ਰਿਤ ਬੱਚੇ ਅਤੇ ਦਿਵਿਆਂਗ ਵਿਅਕਤੀ ਸ਼ਾਮਲ ਹਨ, ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: ਮਾਲ ਗੱਡੀ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਈ ਲਾਸ਼

ਹੋਰ ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ 17.05 ਲੱਖ ਬਜ਼ੁਰਗ ਲਾਭਪਾਤਰੀਆਂ ਨੂੰ 127.80 ਕਰੋੜ ਰੁਪਏ, 4.65 ਲੱਖ ਵਿਧਵਾਵਾਂ ਅਤੇ ਬੇਸਹਾਰਾ ਬੀਬੀਆਂ ਨੂੰ 34.90 ਕਰੋੜ ਰੁਪਏ, 1.51 ਲੱਖ ਆਸ਼ਰਿਤ ਬੱਚਿਆਂ ਨੂੰ 11.37 ਕਰੋੜ ਰੁਪਏ ਅਤੇ 2.04 ਲੱਖ ਦਿਵਿਆਂਗ ਵਿਅਕਤੀਆਂ ਨੂੰ 15.27 ਕਰੋੜ ਰੁਪਏ ਦੀ ਵੰਡ ਕੀਤੀ ਜਾਵੇਗੀ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਦਰਪੇਸ਼ ਜੁਲਾਈ ਮਹੀਨੇ ਦੀਆਂ ਅਗਸਤ ਦੌਰਾਨ ਅਦਾ ਕੀਤੀਆਂ ਪੈਨਸ਼ਨਾਂ ਦੀ ਵੰਡ ਛੇਤੀ ਹੀ ਵੱਖੋ-ਵੱਖਰੀਆਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਲਾਭਪਾਤਰੀਆਂ ਦੇ ਬੱਚਤ ਖਾਤਿਆਂ ਵਿਚ ਸਿੱਧੇ ਤੌਰ 'ਤੇ ਰਕਮ ਪਾ ਕੇ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ: ਸਾਬਕਾ ਐੱਸ.ਐੱਚ.ਓ.ਦੀ ਜ਼ਮਾਨਤ ਦੀ ਸੁਣਵਾਈ 19 ਤੱਕ ਟਲੀ


author

Shyna

Content Editor

Related News