ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

Thursday, Dec 17, 2020 - 06:13 PM (IST)

ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਮਾਨਸਾ (ਅਮਰਜੀਤ ਚਾਹਲ, ਸੰਦੀਪ ਮਿੱਤਲ): ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਧਰਨੇ ਲਈ ਜਾ ਰਹੇ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਜਤਿੰਦਰ ਸਿੰਘ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: ਸੰਤ ਰਾਮ ਸਿੰਘ ਜੀ ਦੀ ਘਟਨਾ 'ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ, ਕੇਂਦਰ ਸਰਕਾਰ ਨੂੰ ਦਿੱਤੀ ਇਹ ਨਸੀਹਤ


PunjabKesari

ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਦਾ 40 ਦਿਨ ਪਹਿਲਾਂ ਹੀ ਵਿਆਹ ਹੋਇਆ ਹੈ। ਇਹ ਹਾਦਸਾ ਹਿਸਾਰ ਦੇ ਨੇੜੇ ਟਰੈਕਟਰ ਖ਼ਰਾਬ ਹੋਣ ਕਾਰਨ ਜਦ ਰਸਤੇ ’ਚ ਰੋਕ ਕੇ ਦੇਖ਼ਣ ਲੱਗਾ ਤਾਂ ਆ ਰਹੇ ਟਰੱਕ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

PunjabKesari

ਦੱਸ ਦੇਈਏ ਕਿ ਜਤਿੰਦਰ ਸਿੰਘ 2 ਭਰਾ ਸਨ ਅਤੇ ਵੱਡਾ ਭਰਾ ਕੈਨੇਡਾ ਵਿਖੇ ਰਹਿ ਰਿਹਾ ਹੈ। ਪੋਸਟਮਾਰਟ ਕਰਵਾਉਣ ਤੋਂ ਬਾਅਦ ਹੀ ਜਤਿੰਦਰ ਦੀ ਮਿ੍ਰਤਕ ਦੇਹ ਨੂੰ ਪਿੰਡ ਫੱਤਾ ਮਾਲੋਕਾ ਵਿਖੇ ਲਿਆਂਦਾ ਜਾਵੇਗਾ। 

ਇਹ ਵੀ ਪੜ੍ਹੋ: ਸੁਖਬੀਰ ਦਾ ਵੱਡਾ ਬਿਆਨ, ਕਿਹਾ ਖੇਤੀ ਕਾਨੂੰਨ ਬਣਾਉਣ 'ਚ ਸਭ ਤੋਂ ਵੱਡਾ ਹੱਥ ਕੈਪਟਨ ਦਾ


author

Shyna

Content Editor

Related News