ਕੈਪਟਨ ਸਰਕਾਰ ਨੇ ਕਰਜਾ ਮੁਆਫੀ ਦੇ ਨਾ ''ਤੇ ਕਿਸਾਨਾ ਨਾਲ ਕੀਤਾ ਧੋਖਾ - ਕਿਸਾਨ ਆਗੂ
Thursday, Jan 04, 2018 - 03:05 PM (IST)

ਬਾਘਾਪੁਰਾਣਾ (ਰਾਕੇਸ਼) - ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਬਾਬਾ ਮਸਤਾਨ ਸਿੰਘ ਵਾਲਾ ਵਿਖੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਮੀਤ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ, ਸੁਰਜੀਤ ਸਿੰਘ ਵਿਰਕ, ਤੇਜ ਸਿੰਘ ਰਹਿਲ ਤੇ ਕੁਲਵੰਤ ਸਿੰਘ ਭਲੂਰ ਨੇ ਕਿਸਾਨਾ ਨੂੰ ਸੰਬੋਧਨ ਕੀਤਾ ਜਿਸ ਦੀ ਕਾਰਵਾਈ ਤੇਜ ਸਿੰਘ ਚੱਠਾ ਤੇ ਬਲਵਿੰਦਰ ਸਿੰਘ ਮਾਣੂੰਕੇ ਨੇ ਚਲਾਈ। ਕਿਸਾਨ ਆਗੂਆਂ ਨੇ ਸੰਬਧਨ ਕਰਦਿਆਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਾਂਗਰਸ ਦਾ ਰਾਜ ਆਉਣ 'ਤੇ ਕਿਸਾਨਾ ਦੇ ਪੂਰੇ ਕਰਜ਼ੇ ਮੁਆਫ ਕੀਤੇ ਜਾਣਗੇ ਪਰ ਉਨ੍ਹਾਂ ਨੇ ਆਪਣੇ ਚਹੇਤਿਆਂ ਦਾ ਕਰਜ਼ਾ ਮੁਆਫ ਕਰਕੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤਾ ਹੈ ਜੋ ਕਿਸਾਨਾਂ ਖੇਤੀ ਦੀ ਰਹਿੰਦ ਖੂੰਹਦ ਝੋਨੇ ਦੀ ਪਰਾਲੀ ਨੂੰ ਅੱਗ ਲਾਵੇਗਾ ਉਸ ਨੂੰ 6 ਸਾਲ ਦੀ ਕੈਂਦ ਤੇ ਜੁਰਮਾਨਾ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਸਾਨਾ ਨੂੰ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਨੂੰ ਖੇਤੀ ਸੰਦ ਮੁਹੱਈਆ ਕਰਵਾਏ ਜਾਣ। ਜੇਕਰ ਸਰਕਾਰ ਸੰਦ ਕਿਸਾਨਾ ਨੂੰ ਨਹੀਂ ਦਿੰਦੀ ਤਾਂ ਕਿਸਾਨ ਅੱਗ ਲਾਉਣ ਤੇ ਧਰਨੇ ਕਰਨਗੇ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੜਕ ਦੀ ਠੰਡ ਵਿਚ ਕਿਸਾਨ ਸਾਰੀ ਰਾਤ ਖੇਤਾਂ ਵਿਚ ਕਣਕ ਦੀ ਰਾਖੀ ਕਰਦੇ ਹੋਏ ਅਵਾਰਾ ਪਸ਼ੂਆਂ ਨੂੰ ਮੋੜਦੇ ਰਹਿੰਦੇ ਹਨ। ਇਸ ਮੌਕੇ ਭੁਪਿੰਦਰ ਸਿੰਘ, ਜਗਜੀਤ ਸਿੰਘ, ਮੱਖਣ ਸਿੰਘ, ਨਛੱਤਰ ਸਿੰਘ ਹੋਰ ਮੈਂਬਰ ਹਾਜ਼ਰ ਸਨ।