ਗੁਰਪ੍ਰੀਤ ਤੇ ਆਰਤੀ ਨੇ ਚਮਕਾਇਆ ਨੰਗਲ ਦਾ ਨਾਂ, ਬਣੇ ਜੱਜ

12/03/2018 3:52:10 PM

ਨੰਗਲ (ਰਾਕੇਸ਼ ਰਾਣਾ)— ਕਹਿੰਦੇ ਨੇ ਜੇਕਰ ਮਨ 'ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਲੱਖ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਵੀ ਆਪਣੀਆਂ ਮੰਜ਼ਿਲਾਂ ਨੂੰ ਹਾਸਲ ਕਰ ਹੀ ਲੈਂਦਾ ਹੈ। ਅਜਿਹਾ ਹੀ ਕੁਝ ਨੰਗਲ ਦੇ ਪਿੰਡ ਬੈਂਸਪੁਰ ਅਤੇ ਪਿੰਡ ਦੋਨਾਲੋਂ 'ਚ ਗੁਰਪ੍ਰੀਤ ਅਤੇ ਆਰਤੀ ਨੇ ਆਪਣੀ ਮਿਹਨਤ ਦੇ ਬਲਬੂਤੇ 'ਤੇ ਜੱਜ ਬਣ ਕੇ ਮੰਜ਼ਿਲ ਨੂੰ ਹਾਸਲ ਕਰਕੇ ਦਿਖਾਇਆ ਹੈ। ਦੋਵਾਂ ਦੇ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਬਣਿਆ ਹੈ। ਇਨ੍ਹਾਂ ਦੋਵੇਂ ਪਿੰਡਾਂ ਦੀਆਂ ਗਲੀਆਂ 'ਚ ਪਲੇ-ਪੜ੍ਹੇ ਬੱਚੇ ਪੀ. ਸੀ. ਐੱਸ. ਪ੍ਰੀਖਿਆ ਪਾਸ ਕਰਕੇ ਅੱਜ ਜੱਜ ਦੀ ਕੁਰਸੀ ਤੱਕ ਪਹੁੰਚੇ ਹਨ। ਗੱਲ ਕਰੀਏ ਪਿੰਡ ਬੈਂਸਪੁਰ ਦੇ ਗੁਰਪ੍ਰੀਤ ਦੀ ਤਾਂ ਸਰਕਾਰੀ ਸਕੂਲ 'ਚ ਪੜ੍ਹੇ ਗਰੁਪ੍ਰੀਤ ਨੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਖਤ ਮਿਹਨਤ ਨਾਲ ਪੀ. ਸੀ. ਐੱਸ. ਦੀ ਪ੍ਰੀਖਿਆ ਪਾਸ ਕੀਤੀ ਹੈ। ਗੁਰਪ੍ਰੀਤ ਦੀ ਕਾਮਯਾਬੀ ਤੋਂ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਇਕ ਪਾਸੇ ਜਿੱਥੇ ਗੁਰਪ੍ਰੀਤ ਦੀ ਪਤਨੀ ਨੇ ਖੁਦ ਨੂੰ ਖਾਸ ਮਹਿਸੂਸ ਹੋਣ ਦੀ ਗੱਲ ਕਹੀ ਉਥੇ ਹੀ ਪਿਤਾ ਨੇ ਪੁੱਤ ਨੂੰ ਇਮਾਨਦਾਰੀ ਨਾਲ ਇਨਸਾਫ ਕਰਨ ਲਈ ਪ੍ਰੇਰਿਆ। 

PunjabKesari

ਉਧਰ ਪਿੰਡ ਦੋਨਾਲੋਂ ਦੀ ਧੀ ਆਰਤੀ ਸ਼ਰਮਾ ਨੇ ਵੀ ਪੀ. ਸੀ. ਐੱਸ. ਪ੍ਰੀਖਿਆ 'ਚ 15ਵਾਂ ਰੈਂਕ ਹਾਸਲ ਕਰਕੇ ਇਹ ਸਬਿਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਹਨ। ਇਸ ਮੁਕਾਮ ਤੱਕ ਪਹੁੰਚਣ ਲਈ ਆਰਤੀ ਨੇ ਜੀਅਤੋੜ ਮਿਹਨਤ ਕੀਤੀ। ਕਈ ਵਾਰ ਨਾਮਾਕੀ ਹੱਥ ਲੱਗੀ ਪਰ ਹਰ ਵਾਰ ਦੁਗਣੇ ਜੋਸ਼ ਅਤੇ ਮਿਹਨਤ ਨਾਲ ਅੱਗੇ ਵਧਦੇ ਹੋਏ ਉਸ ਨੇ ਆਰਪਣੀ ਮੰਜ਼ਿਲ ਹਾਸਲ ਕਰ ਹੀ ਲਈ। 

ਆਰਤੀ ਦੇ ਪਿਤਾ ਕਮਲ ਦੇਵ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਆਰਤੀ ਜੱਜ ਬਣਨਾ ਚਾਹੁੰਦੀ ਸੀ ਅਤੇ ਅੱਜ ਉਹ ਆਪਣੀ ਬੇਟੀ ਦੀ ਕਾਮਯਾਬੀ ਤੋਂ ਕਾਫੀ ਖੁਸ਼ ਹਨ।  ਗਰੁਪ੍ਰੀਤ ਅਤੇ ਆਰਤੀ ਨੇ ਜੱਜ ਬਣ ਕੇ ਜਿੱਥੇ ਨੰਗਲ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਹੀ ਇਸ ਧਾਰਨਾ ਨੂੰ ਤੋੜਿਆ ਹੈ ਕਿ ਸਰਕਾਰੀ ਅਤੇ ਸਾਧਾਰਣ ਸਕੂਲਾਂ 'ਚ ਪੜ੍ਹਣ ਵਾਲੇ ਬੱਚੇ ਕਿਸੇ ਨਾਲੋਂ ਘੱਟ ਹੁੰਦੇ ਹਨ।


shivani attri

Content Editor

Related News