ਦਿਲਜੀਤ ਦੋਸਾਂਝ ਦੀ ਵੀਡੀਓ ’ਤੇ ਭੜਕੀ ਪਾਇਲ ਰੋਹਤਗੀ, ਗੁੱਸੇ ’ਚ ਦੇਖੋ ਕੀ ਕੁਝ ਬੋਲ ਗਈ

12/19/2020 6:39:16 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ’ਤੇ ਆਪਣਾ ਗੁੱਸਾ ਕੱਢਦੀ ਨਜ਼ਰ ਆ ਰਹੀ ਹੈ। ਅਸਲ ’ਚ ਦਿਲਜੀਤ ਨੇ ਹਾਲ ਹੀ ’ਚ ਇਕ ਵੀਡੀਓ ਆਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤੀ ਹੈ, ਜਿਸ ’ਚ ਉਹ ਪਾਇਲ ਰੋਹਤਗੀ ਦੀ ਨਕਲ ਲਗਾ ਰਹੇ ਹਨ। ਇਸ ਵੀਡੀਓ ਨੂੰ ਜਦੋਂ ਪਾਇਲ ਨੇ ਦੇਖਿਆ ਤਾਂ ਉਹ ਅੱਗ ਬਬੂਲਾ ਹੋ ਗਈ ਤੇ ਦਿਲਜੀਤ ਨੂੰ ਗੁੱਸੇ ’ਚ ਮਾੜਾ ਬੋਲਣਾ ਸ਼ੁਰੂ ਕਰ ਦਿੱਤਾ।

ਪਾਇਲ ਨੇ ਆਪਣੀ ਵੀਡੀਓ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਦਿਲਜੀਤ ਦੀ ਉਕਤ ਵੀਡੀਓ ਦੀ ਆਡੀਓ ਆਪਣੇ ਪ੍ਰਸ਼ੰਸਕਾਂ ਨੂੰ ਸੁਣਾਈ। ਇਸ ਤੋਂ ਬਾਅਦ ਉਸ ਨੇ ਦਿਲਜੀਤ ਦੋਸਾਂਝ ਨੂੰ ‘ਦਲਜੀਤ ਦੋਸਾ’ ਕਹਿ ਕੇ ਬੁਲਾਇਆ। ਪਾਇਲ ਨੇ ਇਹ ਵੀ ਕਿਹਾ ਕਿ ਦਿਲਜੀਤ ਨੇ ਉਸ ਨੂੰ ਜਾਨਵਰ ਦੇ ਬਰਾਬਰ ਦੱਸਿਆ ਹੈ, ਜੋ ਕਿ ਗਲਤ ਹੈ।

 
 
 
 
 
 
 
 
 
 
 
 
 
 
 
 

A post shared by Team Payal Rohatgi (@payalrohatgi)

ਹਾਲਾਂਕਿ ਪਾਇਲ ਰੋਹਤਗੀ ਦੀ ਇਸ ਵੀਡੀਓ ’ਤੇ ਲੋਕ ਉਸ ਨੂੰ ਅਜੇ ਵੀ ਬੁਰਾ-ਭਲਾ ਬੋਲ ਰਹੇ ਹਨ। ਭਾਵੇਂ ਪਾਇਲ ਵਲੋਂ ਦਿਲਜੀਤ ਨੂੰ ਮਾੜਾ ਬੋਲਿਆ ਜਾ ਰਿਹਾ ਹੈ ਪਰ ਕੁਮੈਂਟਸ ’ਚ ਲੋਕ ਦਿਲਜੀਤ ਦੋਸਾਂਝ ਦੇ ਸਮਰਥਨ ’ਚ ਹਨ।

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੀ ਵੀਡੀਓ ’ਚ ਕੰਗਨਾ ਰਣੌਤ ਤੇ ਪਾਇਲ ਰੋਹਤਗੀ ਦਾ ਜ਼ਿਕਰ ਕੀਤਾ ਸੀ। ਦਿਲਜੀਤ ਨੇ ਵੀਡੀਓ ’ਚ ਪਾਇਲ ਰੋਹਤਗੀ ਦੀ ਨਕਲ ਵੀ ਲਗਾਈ ਸੀ, ਜਿਸ ’ਤੇ ਪਾਇਲ ਭੜਕ ਉਠੀ ਹੈ। ਇਸ ਵੀਡੀਓ ਤੋਂ ਬਾਅਦ ਦਿਲਜੀਤ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ– ਪਾਇਲ ਰੋਹਤਗੀ ਦੀ ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News