ਲੁਧਿਆਣਾ ਜਾਣ ਵਾਲੇ ਜ਼ਰਾ ਧਿਆਨ ਦੇਣ, ਅੱਜ ਤੋਂ 3 ਦਿਨਾਂ ਤੱਕ ਬੰਦ ਰਹੇਗਾ ਇਹ Main ਰਸਤਾ
Saturday, Sep 30, 2023 - 10:05 AM (IST)
ਲੁਧਿਆਣਾ (ਹਿਤੇਸ਼) : ਐਲੀਵੇਟਿਡ ਰੋਡ ਦੇ ਅੱਧ-ਵਿਚਕਾਰ ਲਟਕੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਦੇ ਤਹਿਤ ਭਾਰਤ ਨਗਰ ਚੌਂਕ ’ਚ ਫਲਾਈਓਵਰ ਦੇ ਨਿਰਮਾਣ ਲਈ ਡੀ. ਸੀ. ਦਫ਼ਤਰ ਨੂੰ ਜਾਣ ਵਾਲਾ ਰਸਤਾ ਸ਼ਨੀਵਾਰ ਤੋਂ 3 ਦਿਨ ਤੱਕ ਬੰਦ ਰਹੇਗਾ। ਇਸ ਦੀ ਪੁਸ਼ਟੀ ਪੁਲਸ ਵਿਭਾਗ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ੇਅਰ ਕੀਤੀ ਗਈ ਸੂਚਨਾ ਦੇ ਰੂਪ ’ਚ ਕਰ ਦਿੱਤੀ ਗਈ ਹੈ। ਇਨ੍ਹਾਂ 3 ਦਿਨਾਂ ਦੌਰਾਨ ਭਾਰਤ ਨਗਰ ਚੌਂਕ 'ਚ ਫਲਾਈਓਵਰ ਦੇ ਨਿਰਮਾਣ ਲਈ ਪਹਿਲਾਂ ਤੋਂ ਬਣਾਏ ਗਏ ਪਿੱਲਰਾਂ ’ਤੇ ਗਾਰਡਰ ਰੱਖਣ ਦਾ ਕੰਮ ਹੋਵੇਗਾ, ਜਿਸ ਲਈ ਮਸ਼ੀਨਰੀ ਸਾਈਟ ’ਤੇ ਪੁੱਜ ਚੁੱਕੀ ਹੈ।
ਇਹ ਵੀ ਪੜ੍ਹੋ : ਜਵਾਈ ਗਿਆ ਸੀ ਵਿਦੇਸ਼, ਪਿੱਛੋਂ ਧੀ ਨੇ ਚਾੜ੍ਹ ਦਿੱਤਾ ਚੰਨ, ਸੁਣੋ ਹੈਰਾਨ ਕਰਨ ਵਾਲੀ ਕਹਾਣੀ
ਇਹ ਹੈ ਬਦਲਵਾਂ ਰੂਟ
ਭਾਰਤ ਨਗਰ ਚੌਂਕ ’ਚ ਡੀ. ਸੀ. ਦਫ਼ਤਰ ਨੂੰ ਜਾਣ ਵਾਲਾ ਰਸਤਾ ਬੰਦ ਰਹਿਣ ਦੌਰਾਨ ਜਗਰਾਓਂ ਪੁਲ ਵੱਲੋਂ ਆਉਣ ਵਾਲੇ ਲੋਕਾਂ ਨੂੰ ਭਾਰਤ ਨਗਰ ਚੌਂਕ ਸਲਿੱਪ-ਵੇਅ ਤੋਂ ਇਲਾਵਾ ਮਿਲਟਰੀ ਕੈਂਪ ਦੇ ਨਾਲ ਲੱਗਦੀ ਰੋਡ ਤੋਂ ਬੱਸ ਸਟੈਂਡ ਅਤੇ ਮਾਡਲ ਟਾਊਨ ਜਾਂ ਕੋਚਰ ਮਾਰਕੀਟ ਏਰੀਆ ਤੋਂ ਵਾਪਸ ਭਾਈ ਬਾਲਾ ਚੌਂਕ ਤੱਕ ਆਉਣਾ ਹੋਵੇਗਾ। ਇਸ ਤੋਂ ਇਲਾਵਾ ਬੱਸ ਸਟੈਂਡ ਵੱਲੋਂ ਆਉਣ ਵਾਲੇ ਲੋਕਾਂ ਨੂੰ ਵੀ ਮਾਡਲ ਟਾਊਨ ਜਾਂ ਕੋਚਰ ਮਾਰਕਿਟ ਦਾ ਰਸਤਾ ਵਰਤਣਾ ਪਵੇਗਾ, ਜਦਕਿ ਮਾਲ ਰੋਡ ਸਾਈਡ ਤੋਂ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਟੈਲੀਫੋਨ ਐਕਸਚੇਂਜ ਦੇ ਅੱਗੇ ਵਾਲੇ ਰਸਤੇ ਨੂੰ ਚਾਲੂ ਕਰਨ ਦਾ ਟ੍ਰਾਇਲ ਕੀਤਾ ਗਿਆ ਹੈ ਜਾਂ ਫਿਰ ਉਹ ਲੋਕ ਮਾਲ ਦੇ ਨਾਲ ਲੱਗਦੀਆਂ ਗਲੀਆਂ ’ਚੋਂ ਡੀ. ਸੀ. ਦਫ਼ਤਰ ਦੇ ਸਾਹਮਣੇ ਜਾਂ ਘੁਮਾਰ ਮੰਡੀ ’ਚੋਂ ਭਾਈ ਬਾਲਾ ਚੌਂਕ ਤੱਕ ਆ ਸਕਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਅੰਦੋਲਨ ਕਾਰਨ ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਕਈ ਟਰੇਨਾਂ ਰੱਦ, ਪਰੇਸ਼ਾਨੀ 'ਚ ਲੋਕ
ਇਸ ਲਈ ਬਦਲਿਆ ਗਿਆ ਹੈ ਸ਼ਡਿਊਲ
ਪਹਿਲਾਂ ਭਾਰਤ ਨਗਰ ਚੌਂਕ ’ਚ ਫਲਾਈਓਵਰ ਦੇ ਨਿਰਮਾਣ ਲਈ ਡੀ. ਸੀ. ਦਫ਼ਤਰ ਨੂੰ ਜਾਣ ਵਾਲਾ ਰਸਤਾ ਮੰਗਲਵਾਰ ਤੋਂ 3 ਦਿਨ ਤੱਕ ਬੰਦ ਕਰਨ ਦੀ ਗੱਲ ਕਹੀ ਗਈ ਸੀ ਪਰ ਹੁਣ ਸ਼ਨੀਵਾਰ, ਐਤਵਾਰ ਤੋਂ ਬਾਅਦ ਸੋਮਵਾਰ ਨੂੰ ਗਾਂਧੀ ਜੈਅੰਤੀ ਦੀ ਛੁੱਟੀ ਹੋਣ ਦੇ ਮੱਦੇਨਜ਼ਰ ਸ਼ਡਿਊਲ ਬਦਲਿਆ ਗਿਆ ਹੈ ਕਿਉਂਕਿ ਇਸ ਦੌਰਾਨ ਡੀ. ਸੀ. ਦਫ਼ਤਰ ਦੇ ਨਾਲ ਕਚਿਹਰੀ ’ਚ ਜਾਣ ਵਾਲੇ ਲੋਕਾਂ ਦੇ ਵਾਹਨਾਂ ਦਾ ਲੋਡ ਸੜਕਾਂ ’ਤੇ ਘੱਟ ਹੁੰਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8