ਜੰਮੂ ਦੇ ਪਵਨ ਦੀ ਕਿਸਮਤ ਨੇ ਲੁਧਿਆਣਾ ਮਾਰਿਆ ਪਲਟਾ, ਰਾਤੋ-ਰਾਤ ਬਣ ਗਿਆ ਕਰੋੜਪਤੀ

Wednesday, Nov 23, 2022 - 06:35 PM (IST)

ਜੰਮੂ ਦੇ ਪਵਨ ਦੀ ਕਿਸਮਤ ਨੇ ਲੁਧਿਆਣਾ ਮਾਰਿਆ ਪਲਟਾ, ਰਾਤੋ-ਰਾਤ ਬਣ ਗਿਆ ਕਰੋੜਪਤੀ

ਲੁਧਿਆਣਾ : ਗੁਰੂਗ੍ਰਾਮ ਵਿੱਚ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਪਵਨ ਕੁਮਾਰ ਨੇ ਢਾਈ ਕਰੋੜ ਰੁਪਏ ਦੀ ਲਾਟਰੀ ਦਾ ਪਹਿਲਾ ਇਨਾਮ ਜਿੱਤਿਆ ਹੈ। ਜੰਮੂ ਦੇ ਚੱਠਾ ਜਗੀਰ ਦੇ ਪਿਛੋਕੜ ਵਾਲੇ ਪਵਨ ਨੇ ਨਾਗਾਲੈਂਡ ਰਾਜ ਦੀ ‘ਡੀਅਰ 500 ਬਾਇ ਮੰਥਲੀ ਲਾਟਰੀ’ ਲੁਧਿਆਣਾ ਤੋਂ ਖਰੀਦੀ ਸੀ। ਇਸ ਲਾਟਰੀ ਦਾ ਡਰਾਅ 19 ਨਵੰਬਰ ਨੂੰ ਕੋਹਿਮਾ ਵਿਚ ਕੱਢਿਆ ਗਿਆ ਸੀ ਜਿਸ ਦੀ ਟਿਕਟ ਨੰਬਰ ਏ-699866 ਨੂੰ ਪਹਿਲਾ ਇਨਾਮ ਮਿਲਿਆ ਹੈ। ਮੱਧਵਰਗੀ ਪਰਿਵਾਰ ਨਾਲ ਸਬੰਧਤ ਪਵਨ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿ ਉਹ ਲਾਟਰੀ ਜਿੱਤ ਗਿਆ ਹੈ। 

ਇਹ ਵੀ ਪੜ੍ਹੋ : ਕਿਡਨੀਆਂ ਫੇਲ੍ਹ ਹੋਣ ਦੇ ਬਾਵਜੂਦ ਬੁਲੰਦੀਆਂ ਦੇ ਮੁਕਾਮ ’ਤੇ ਪਹੁੰਚੀ ਟਾਂਡਾ ਦੀ ਧੀ, ਉਹ ਕਰ ਵਿਖਾਇਆ ਜੋ ਸੋਚਿਆ ਨਾ ਸੀ

ਉਸ ਨੇ ਡੀਅਰ ਲਾਟਰੀ ਦੀ ਟਿਕਟ ਲੁਧਿਆਣਾ ਦੇ ਗਾਂਧੀ ਭਰਾਵਾਂ ਤੋਂ ਖਰੀਦੀ ਸੀ। ਉਸ ਨੇ ਕਿਹਾ ਕਿ ਇੰਨੀ ਵੱਡੀ ਰਾਸ਼ੀ ਮਿਲਣਾ ਉਸ ਲਈ ਬਹੁਤ ਮਾਅਨੇ ਰੱਖਦਾ  ਹੈ। ਉਹ ਇਸ ਰਾਸ਼ੀ ਨੂੰ ਆਪਣੇ ਪਰਿਵਾਰ ਦੀ ਭਲਾਈ ਤੇ ਵਪਾਰ ਵਿੱਚ ਲਾਵੇਗਾ। ਇਸ ਤੋਂ ਇਲਾਵਾ ਉਹ ਰਾਸ਼ੀ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਾਨ ਵੀ ਕਰੇਗਾ।

ਇਹ ਵੀ ਪੜ੍ਹੋ : ਰਿੰਦਾ ਦੀ ਮੌਤ ’ਤੇ ਸਸਪੈਂਸ, ਪੰਜਾਬ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਗੈਂਗਸਟਰ ਨੂੰ ਜਿਊਂਦਾ ਰੱਖਣਾ ਚਾਹੁੰਦੀ ISI

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News