ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਕੈਪਟਨ ਸਰਕਾਰ ਕਰ ਰਹੀ ਹੈ ਘਪਲੇ: ਪਵਨ ਟੀਨੂੰ
Friday, Jul 17, 2020 - 06:01 PM (IST)
ਜਲੰਧਰ (ਸੋਨੂੰ)— ਸਰਕਾਰੀ ਰਾਸ਼ਨ ਦੀ ਹੋ ਰਹੀ ਗਲਤ ਵੰਡ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ 'ਚ ਸਰਕਾਰੀ ਰਾਸ਼ਨ ਨੂੰ ਸਹੀ ਢੰਗ ਨਾਲ ਨਾ ਵੰਡਣ ਦਾ ਮੁੱਦਾ ਅਹਿਮ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਪੰਚਾਇਤ ਤੋਂ ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ, ਖੁਦਕੁਸ਼ੀ ਕਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਭਾਵੁਕ ਵੀਡੀਓ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਭਰਪੂਰ ਰਾਸ਼ਨ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ ਇਕ ਵਿਧਾਨ ਸਭਾ ਖੇਤਰ 'ਚ 40 ਲੱਖ ਦਾ ਰਾਸ਼ਨ ਭੇਜਿਆ ਜਾ ਚੁੱਕਿਆ ਹੈ ਪਰ ਉਸ ਰਾਸ਼ਨ 'ਚੋਂ 10 ਫੀਸਦੀ ਵੀ ਲੋਕਾਂ 'ਚ ਨਹੀਂ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸੁਵਿਧਾ ਦੇਣ ਦੀ ਬਜਾਏ ਹਰ ਕੰਮ 'ਚ ਘਪਲਾ ਕਰ ਰਹੀ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕੋਹਰਾਮ, 66 ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 1500 ਤੋਂ ਪਾਰ
ਕਾਂਗਰਸ ਦੇ ਰਾਜ 'ਚ ਕਈ ਪੱਤਰਤਾਰਾਂ 'ਤੇ ਹੋਏ ਹਮਲੇ
ਉਥੇ ਹੀ ਵਿਧਾਇਕ ਰਾਜਿੰਦਰ ਬੇਰੀ ਵੱਲੋਂ ਪੱਤਰਕਾਰ ਨਾਲ ਭੜਕਣ ਦੇ ਮਾਮਲੇ 'ਚ ਟੀਨੂ ਨੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਦੇ ਰਾਜ 'ਚ ਕਈ ਥਾਵਾਂ 'ਤੇ ਪੱਤਰਕਾਰਾਂ 'ਤੇ ਹਮਲੇ ਹੋ ਚੁੱਕੇ ਹਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਂਤ 'ਚ ਵੀ ਪ੍ਰਦਰਸ਼ਨ ਕਰਨ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਸੱਚਾਈ ਨੂੰ ਮੀਡੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਨਾਲ ਕਾਂਗਰਸ ਦੇ ਰਾਜ 'ਚ ਮਾੜਾ ਵਿਵਹਾਰ ਹੋ ਰਿਹਾ ਹੈ, ਜੋਕਿ ਕਾਫ਼ੀ ਨਿੰਦਨਯੋਗ ਹੈ। ਉਨ੍ਹÎਾਂ ਕਿਹਾ ਕਿ ਕੀ ਕਾਂਗਰਸ ਦੇ ਵਿਧਾਇਕ ਘਪਲਾ ਕਰਦੇ ਰਹਿਣ ਪਰ ਉਨ੍ਹਾਂ ਖ਼ਿਲਾਫ਼ ਕੋਈ ਪ੍ਰਦਰਸ਼ਨ ਨਾ ਕੀਤਾ ਜਾਵੇ ਅਤੇ ਕੋਈ ਪੱਤਰਕਾਰ ਉਨ੍ਹਾਂ ਦੀ ਖਬਰ ਨੂੰ ਜਗ-ਜ਼ਾਹਰ ਵੀ ਨਾ ਕਰੇ? ਪਵਨ ਟੀਨੂੰ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਭੈਣ ਨੂੰ ਗੋਲੀ ਮਾਰ ਕੇ ਮੌਤ ਦੇਣ ਵਾਲਾ ਭਰਾ ਹੋਇਆ ਗ੍ਰਿਫ਼ਤਾਰ, ਪੁੱਛਗਿੱਛ 'ਚ ਦੱਸਿਆ ਕਤਲ ਦਾ ਰਾਜ਼
ਇਹ ਵੀ ਪੜ੍ਹੋ: ਪੰਚਾਇਤ ਤੋਂ ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ, ਖੁਦਕੁਸ਼ੀ ਕਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਭਾਵੁਕ ਵੀਡੀਓ